ਪੰਨਾ:ਉਪਕਾਰ ਦਰਸ਼ਨ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਨਾਨਕ

ਚੜ੍ਹੇ ਚੰਨ ਤਾਂ ਡੋਬਦਾ ਤਾਰਿਆਂ ਨੂੰ,
ਡੁਬੇ ਹੋਏ ਬਚਾਏ ਤਾਂ ਗੁਰੂ ਨਾਨਕ।
ਝੰਡਾ ਏਕਤਾ ਦਾ ਹਥ ਵਿਚ ਫੜ ਕੇ,
ਦੁਨੀਆਂ ਉਤੇ ਝੁਲਾਏ ਤਾਂ ਗੁਰੂ ਨਾਨਕ।
'ਚੜ੍ਹਦੀ ਕਲਾਂ ਸਰਬਤ ਦਾ ਭਲਾ' ਹੋਵੇ,
ਨਗ਼ਮੇ ਸਾਂਝੇ ਸੁਣਾਏ ਤਾਂ ਗੁਰੂ ਨਾਨਕ।
ਪਰੇ ਪਰੇ ਦੀ ਗਾਮ ਵਿਚ ਖੁਭੇ ਹੋਏ,
ਗਲ ਅਛੂਤ ਜੇ ਲਾਏ ਤਾਂ ਗੁਰੂ ਨਾਨਕ।
ਘਰੋਂ ਵੰਡ ਕੇ ਵੰਡ ਵੰਡ ਖਾਣ ਵਾਲੇ,
ਸੋਹਣੇ ਕਰਤਬ ਸਿਖਾਏ ਤਾਂ ਗੁਰੂ ਨਾਨਕ।
ਖੇਤ ਉਜੜੇ ਪੁਜੜੇ ਕਿਰਤੀਆਂ ਦੇ,
ਹਰੇ ਭਰੇ ਕਰਾਏ ਤਾਂ ਗੁਰੂ ਨਾਨਕ।
ਸੋਦੇ ਸੱਚ ਦੇ ਕਰ ਸੰਸਾਰੀਆਂ ਲਈ,
ਮਾਰਾਂ ਪਿਤਾ ਤੋਂ ਖਾਏ ਤਾਂ ਗੁਰੂ ਨਾਨਕ।
'ਤੇਰਾ ਤੇਰਾ' ਦਾ ਜਾਪ ਉਚਾਰ ਮੂੰਹੋਂ,
ਭੁਖੇ ਨੰਗੇ ਰਿਝਾਏ ਤਾਂ ਗੁਰੂ ਨਾਨਕ।

-੫-