ਪੰਨਾ:ਉਪਕਾਰ ਦਰਸ਼ਨ.pdf/50

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰਾਹੀ ਕੰਬਦਾ ਆਪਣੇ ਪਾਪ ਅੰਦਰ,
ਰਿਹਾ ਆਪਣੇ ਧਰਮ ਨੂੰ ਪਾਲ ਮਾਧੋ।
ਆਖਰ ਮਿੰਨਤਾਂ ਵਾਸਤੇ ਪਾ ਪਾ ਕੇ,
ਘਰ ਨੂੰ ਲੈ ਗਿਆ ਆਪਣੇ ਨਾਲ ਮਾਧੋ।

ਬੂਹਾ ਖੌਹਲ ਕੇ ਧਰੇ ਜਾਂ ਪੈਰ ਅੰਦਰ,
ਤਕਿਆ ਰਾਹੀ ਦਾ ਅਤਿਆਚਾਰ ਹੋਇਆ।
ਲਹੂ ਨਾਲ ਹੋਇਆ ਫਰਸ਼ ਲਾਲ ਸਾਰਾ,
ਹੈ ਸੀ ਡਕਰੇ ਸਾਰਾ ਪਰਵਾਰ ਹੋਇਆ।
'ਭਾਈ ਮਾਧੋ' ਨੇ ਵੇਖ 'ਅਣ-ਡਿਠ' ਕੀਤਾ,
ਮੋਹ,ਕਰੋਧ, ਦਾ ਜਰਾ ਨਹੀਂ ਵਾਰ ਹੋਇਆ।
ਸੇਵਾ ਵਿਚ ਉਸੇ ਤਰ੍ਹਾਂ ਜੁਟ ਗਿਆ,
ਜੋਕੁਝ ਹੁਕਮ ਸੀ ਭਾਣਾ ਕਰਤਾਰ ਹੋਇਆ।

ਚਰਨੀ ਡਿਗ ਪਿਆ ਮਾਧੋ ਦੀ ਰਾਹੀ ਰੋ ਕੇ,
ਅਜ ਤੋਂ ਛਡੀ ਮੈਂ ਠਗੀ ਦੀ ਕਾਰ ਸਿਖਾ।
ਜੇਹੜੇ ਗੁਰੂ ਨੇ ਦਿਤਾ ਹੈ ਸਿਦਕ ਤੈਨੂੰ,
ਲੈ ਚਲ ਮੈਨੂੰ ਵੀ ਉਹਦੇ ਦਰਬਾਰ ਸਿਖਾ।

ਵੇਹਲੇ ਹੋ ਕੇ ਛਕ ਪਰਸ਼ਾਦ ਪਾਣੀ,
ਜੋੜ ਲੋਥੜੇ ਫੇਰ ਸਸਕਾਰ ਕੀਤਾ।
ਅੰਮ੍ਰਿਤਸਰ ਆ ਗਏ ਉਸੇ ਵਕਤ ਦੋਵੇਂ,
'ਅਰਜਨ ਗੁਰੂ' ਦਾ ਰੱਜ ਦੀਦਾਰ ਕੀਤਾ।

-੫੦-