ਪੰਨਾ:ਉਪਕਾਰ ਦਰਸ਼ਨ.pdf/51

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਮਨ ਕਲਪਨਾ ਵਿਚ ਜੋ ਸੜ ਰਿਹਾ ਸੀ,
ਚਰਨ ਪਰਸ ਉਸ ਨੂੰ ਠੰਡਾ ਠਾਰ ਕੀਤਾ।
ਰੋ ਰੋ ਆਪਣੇ ਮੂੰਹੋਂ ਬਿਆਨ ਕੀਤਾ,
ਜੋ ਜੋ ਰਾਹੀ ਨੇ ਅਤਿਆਚਾਰ ਕੀਤਾ।

'ਭਾਰੀ ਮਾਧੋ ਦੀ ਵੇਖ ਅਨ-ਡਿਠਤਾ' ਏਹ,
ਮਹਾਰਾਜ ਦੇ ਵੀ ਹੰਝੂ ਵਹਿਣ ਲਗੇ।
'ਧੰਨ ਭਾਈ ਮਾਧੋ' ਧੰਨ ਭਾਈ ਮਾਧੋ,
ਛਾਤੀ ਨਾਲ ਲਾ ਕੇ ਏਦਾਂ ਕਹਿਣ ਲਗੇ।

ਦਸ 'ਭਾਈ ਮਾਧੋ' ਤੇਰਾ ਚੋਰ ਹੈ ਏਹ,
ਤੂੰਹੀ ਦਸ ਕੀ ਏਹਨੂੰ ਸਜਾ ਦਈਏ।
ਐਸਾ ਕਰਮ ਨਾ ਅਗੇ ਨੂੰ ਕਰੇ ਕੋਈ,
ਏਹਦੇ ਹਥ ਤੇ ਪੈਰ ਵਢਾ ਦਈਏ।
ਏਹਦੀ ਖੱਲ ਲੁਹਾ ਭਰਵਾ ਭੋਂਹ ਦੀ,
ਸ਼ਹਿਰੋਂ ਬਾਹਰਲੇ ਬੂਹੇ ਟੰਗਵਾ ਦਈਏ।
ਪਿੰਡਾ ਪੱਛ ਕੇ ਸੁਟ ਦਹੀਂ ਉਤੇ,
ਖੂੰਨੀ ਕੁਤਿਆਂ ਕੋਲੋਂ ਪੜਵਾ ਦਈਏ।

ਹੱਥ ਜੋੜ 'ਅਨੰਦ' ਹੋ ਕਿਹਾ ਮਾਧੋ,
ਮੈਂ ਜੋ ਕਹਿੰਦਾ ਹਾਂ ਏਹਨੂੰ ਸਜ਼ਾ ਦੇਵੋ।
ਏਹਦੀ ਬੁਧ ਖੋਟੀ ਉਜਲ ਕਰ ਦੇਵੋ,
ਏਸ ਦੈਂਤ ਨੂੰ ਦਿਉਤਾ ਬਣਾ ਦੇਵੋ।

-੫੧-