ਪੰਨਾ:ਉਪਕਾਰ ਦਰਸ਼ਨ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਠੰਡਿਕ

ਇਕ ਦਿਨ ਪੁਛਿਆ ਮੈਂ ਸ੍ਰੀ ਕਰਤਾਰ ਕੋਲੋਂ,
ਦਸ ਮਹਾਰਾਜ ਮੈਨੂੰ ਤੇਰੀ ਕੀਹ ਦਨਾਈ ਏ।
ਰਿਖੀ ਮੁਨੀ ਸਾਰੇ ਤੈਨੂੰ ਦਇਆਵਾਨ ਆਖਦੇ ਨੇ,
ਪਰ ਮੈਨੂੰ ਤੇਰੇ ਵਿਚ ਦਇਆ ਦਿਸਦੀ ਨਾ ਰਾਈ ਏ।
ਜੇਠ ਦੀਆਂ ਲੋਆਂ ਤਾਯਾ ਤਨਾਂ ਨੂੰ ਤੰਦੂਰ ਵਾਂਗੂੰ,
ਬਾਲਣ ਦੇ ਵਾਂਗੂੰ ਪਈ ਭੁਜਦੀ ਲੁਕਾਈ ਏ।
ਬਰਫਾਂ ਪਾ ਪਾ ਲਸੀਆਂ ਪਏ ਪੀਂਦੇ ਨੇ ਮਨੁਖ ਸਾਰੇ,
ਫੇਰ ਵੀ ਨੇ ਆਖਦੇ ਦੁਹਾਈ ਏ ਦੁਹਾਈ ਏ।
ਨਾੜ ਵਾਂਗੂੰ ਨਾੜਾਂ ਪਈਆਂ ਸੜਨ ਸਰੀਰ ਦੀਆਂ,
ਪਖਿਆਂ ਦੀ ਹਵਾ ਵੀ ਨਾ ਹੋਂਵਦੀ ਸਹਾਈ ਏ।
ਕੋਈ ਕਸ਼ਮੀਰ ਤੇ ਕੋਹਮਰੀ ਵਲ ਨਸਦਾ ਏ,
ਕਿਸੇ ਵਲ ਸ਼ਿਮਲੇ ਦੇ ਮੋਟਰ ਭਜਾਈ ਏ।
ਚਰਬੀ ਨਚੋੜ ਸਾਰੀ ਵਟ ਪਿਆ ਵਟ ਚਾਹੜੇ,
ਯਖਾਂ ਵਿਚ ਕਾਂਇਆਂ ਕਿਸੇ ਆਪਣੀ ਛਪਾਈ ਏ।
ਜ਼ਿਮੀ ਅਸਮਾਨ ਦੋਵੇਂ ਲੋਹੇ ਵਾਂਗੂੰ ਲਾਲ ਹੋਏ,
ਪਾਣੀ ਨੇ ਵੀ ਅਗ ਦੀ ਹੀ ਸ਼ਕਲ ਵਟਾਈ ਏ।
ਲਾ, ਲਾ, ਲਾਂਬੂ ਲੋਆ ਨੇ ਤਾਂ ਚੂਸ ਲਿਆ ਲਹੂ ਸਾਰਾ,
ਲਾਲਾਂ ਜੇਹੇ ਮੂੰਹਾਂ ਉਤੇ ਜ਼ਰਦੀ ਸਮਾਈ ਏ।

-੫੨-