ਪੰਨਾ:ਉਪਕਾਰ ਦਰਸ਼ਨ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਗ੍ਹਾ ਕਲਗੀ ਲਾ ਬੈਠ ਗਏ ਤਖਤ ਉਤੇ,
ਮੇਹਰਾਂ ਮਿਲ ਗਈਆਂ ਖਲੀਆਂ ਸੰਗਤਾਂ ਨੂੰ।
ਤਾਜ ਵਿਚ ਜੜ ਲਿਆ 'ਕੋਹਨੂਰ' ਵਾਂਗੂੰ,
ਵਿਚ ਘਟੇ ਦੇ ਰੁਲੀਆਂ ਸੰਗਤਾਂ ਨੂੰ।

ਦੁਸ਼ਟਾਂ, ਦੋਖੀਆਂ ਨੂੰ ਮਖਣ ਸ਼ਾਹ ਨੇ ਫਿਰ,
ਕੰਨੋ ਪਕੜ ਮੈਦਾਨ 'ਚੋਂ ਕੱਢ ਦਿਤਾ।
ਪਰਲੋ ਤੀਕ ਦੁਨੀਆਂ ਏਹਨੂੰ ਪੂਜਦੀ ਰਹੂ,
ਜੇਹੜਾ ਝੰਡਾ ਬਕਾਲੇ ਵਿਚ ਗਡ ਦਿਤਾ।

ਲੈ ਕੇ ਗੋਦ ਵਿਚ ਆਖਦੇ ਵਾਹ ਮੱਖਣ,
'ਮੱਖਣ' ਨਿਤਰਿਉਂ ਤੂੰ ਕਲੂਕਾਲ ਅੰਦਰ।
ਤੂੰ ਮੈਂ ਹੋਯਾ, ਮੈਂ ਤੂੰ ਹੋਯਾ,
ਦੋਵੇਂ ਇਕ ਹੋਏ, ਇਕ ਖਿਆਲ ਅੰਦਰ।
ਫਾਹਿਆ ਹੋਇਆ ਏ ਤਰੇ ਜਹੇ ਪ੍ਰੇਮੀਆਂ ਨੇ,
ਮੈਨੂੰ ਕਚੀਆਂ ਤੰਦਾਂ ਦੇ ਜਾਲ ਅੰਦਰ।
'ਤੇਰੇ ਨਾਮ ਸਕਦਾ ਤਾਰੀ ਕੌਮ ਤੇਰੀ,
ਭਰੀਆਂ ਸ਼ਕਤੀਆਂ ਮੈਂ ਵਾਲ ਵਾਲ ਅੰਦਰ।

ਕੰਨ ਪੜਾਇ ਕੇ ਲੋੜ ਨਹੀਂ ਭਟਕਣੇ ਦੀ,
ਪੁਠਿਆਂ ਖੂਹਾਂ ਵਿਚ ਰਬ ਦੀ ਭਾਲ ਅੰਦਰ।
ਕੀਤਾ ਕੌਮ ਦਾ ਮੁਖ 'ਅਨੰਦ' ਉਜਲਾ,
ਲਾ ਲਾ ਚੁਭੀਆਂ ਨੂਰੀ ਉਛਾਲ ਅੰਦਰ।

-੫੮-