ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/6

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅੱਕਾਂ ਤੁੰਮਿਆਂ ਤੇ ਕੋੜੇ ਰੇਠਿਆਂ ਦੀ,
ਦਿਲ ਦੀ ਜ਼ਹਿਰ ਗੁਆਏ ਤਾਂ ਗੁਰੂ ਨਾਨਕ।
'ਖੁਨਕ ਨਾਮ ਖੁਦਾਇਆਂ'ਦੀ ਠੰਡ ਪਾ ਕੇ,
ਸੜਦੇ ਭਗਤ ਬਚਾਏ ਤਾਂ ਗੁਰੂ ਨਾਨਕ।

ਘਰ ਘਾਟ ਪ੍ਰਵਾਰ ਛੱਡ ਦੇਸ਼-ਖਾਤਰ,
ਥਾਂ ਥਾਂ ਠੋਕਰਾਂ ਖਾਏ ਤਾਂ ਗੁਰੂ ਨਾਨਕ।
ਮਲਕ ਭਾਗੋ ਤੇ ਬਾਬਰ ਜਹੇ ਜ਼ਾਬਰਾਂ ਨੂੰ,
ਮੂੰਹ ਤੇ ਸਚ ਸੁਣਾਏ ਤਾਂ ਗੁਰੂ ਨਾਨਕ।

ਪਾਪ ਪੁੰਨ ਦੀ ਕਿਰਤ ਦਾ ਕਰ ਨਿਰਨਾ,
ਚੰਗੇ ਕਰਮ ਸਖਾਏ ਤਾਂ ਗੁਰੂ ਨਾਨਕ।
ਹਿੰਦ 'ਚੋਂ ਸੰਗਲ ਗੁਲਾਮੀ ਦੇ ਤੋੜਨੇ ਨੂੰ,
ਸੁਤੇ ਸ਼ੇਰ ਜਗਾਏ ਤਾਂ ਗੁਰੂ ਨਾਨਕ।

ਰੋੜਾਂ, ਬੇਰਾਂ, ਤੇ ਪਥਰਾਂ, ਰੇਠਿਆਂ ਨੂੰ,
ਜੇਕਰ ਸਾਹਿਬ ਬਣਾਏ ਤਾਂ ਗੁਰੂ ਨਾਨਕ।
ਬਾਗ਼ ਧਰਮ ਨਿਆਂ ਦੇ ਸੁਕਦੇ ਨੂੰ,
ਪਾਣੀ ਖੂਨ ਦਾ ਪਾਏ ਤਾਂ ਗੁਰੂ ਨਾਨਕ।

-੬-