ਪੰਨਾ:ਉਪਕਾਰ ਦਰਸ਼ਨ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕਰਨਾ ਦੇਸ਼ ਅਜ਼ਾਦ ਹੁਣ, ਸਹੁੰ ਤੇਰੀ ਖਾ ਕੇ।
ਮੈਂ ਦੇਣੀ ਮਾਲੀ ਕੈਰ ਨੂੰ, ਸ਼ੀਹ ਨਾਲ ਲੜਾ ਕੇ।
ਮੈਂ ਬਾਜ ਤੁੜਾਂਵਾਂ ਚਿੜੀ ਤੋਂ, ਕੋਈ ਜਾਂਮ ਪਲਾ ਕੇ।
ਤੁਸੀਂ ਰੋਕੋ ਹੜ ਏਹ ਜ਼ੁਲਮ ਦਾ, ਦਿੱਲੀ ਵਿਚ ਜਾ ਕੇ।

ਇਉਂ ਦੁਖੀਆਂ ਵਾਲੀ ਉਸ ਥਾਂ, ਗਈ ਧੀਰ ਬੰਧਾਈ।
ਗਈ ਮਲਮ ਪਿਆਰਾਂ ਵਾਲੜੀ ਜ਼ਖਮਾਂ ਤੇ ਲਾਈ।
ਤਦ ਬਾਲ ਰੂਪ ਦਸਮੇਸ਼ ਨੂੰ, ਬਖਸ਼ੀ ਗੁਰਿਆਈ।
ਤਾਂ ਪੁਟਣ ਨੂੰ ਜੜ ਜ਼ੱਬਰ ਦੀ ਕਹੀ ਸਬਰ ਦੀ ਚਾਈ।

ਇਉਂ ਮਿਲਗਿਲ ਕੇ ਪਰਵਾਰ ਨੂੰ, ਦਸਿਆ ਸਮਝਾਇਆ।
ਹੁਣ ਖੂੰਨ ਨਾਲ ਰੰਗ ਦੇਸ਼ ਨੂੰ, ਕੋਈ ਜਾਊ ਚੜ੍ਹਾਇਆ।
ਕਰਸੀ ਦੇਸ਼ ਆਜ਼ਾਦ ਹੁਣ, ਗੁਜਰੀ ਦਾ ਜਾਇਆ।
ਹੈ ਤੁਰਕ ਰਾਜ ਦਾ ਖਾਤਮਾ, ਹੁਣ ਹੋਣ ਤੇ ਆਇਆ।
ਇਉਂ ਮਜ਼ਲੋ ਮੰਜ਼ਲੀ ਪੰਧ ਸੀ, ਕੁਲ ਗਿਆ ਮੁਕਾਇਆ।
ਵਿਚ ਫੁਲਾਦੀ ਪਿੰਜਰੇ, ਫੜ ਸ਼ਾਹ ਨੇ ਪਾਇਆ।
ਫਿਰ ਵਿਚ ਕਚੈਹਰੀ ਸਦਕੇ, ਇਉਂ ਗਿਆ ਸੁਣਾਇਆ।
ਮੈਂ ਦੁਨੀਆਂ ਤੋਂ ਹਿੰਦੂ ਕੌਮ ਦਾ, ਹੁਣ ਕਰਾਂ ਸਫਾਇਆ।
ਮੈਂ ਲੈ ਪੈਗਾਮ ਮੁਹੰਮਦੀ, ਦੁਨੀਆਂ ਤੇ ਆਇਆ।
ਜੇ ਕਲਮਾਂ ਪੜ੍ਹ ਲੌ ਪੀਰ ਜੀ, ਇੰਞ ਹੋਇ ਬਚਾਇਆ।
ਨਹੀਂ ਹਿੰਦੂ ਵਾਲੀ ਕੌਮ ਨੂੰ, ਹੁਣ ਜਾਊ ਮੁਕਾਇਆ।

ਸੁਣ ਔਰੰਗਜ਼ੇਬ ਜਰਵਾਣਿਆਂ, ਤੈਨੂੰ ਸਮਝਾਵਾਂ।
ਤੂੰ ਚਾਹੁੰਦਾ ਹੈਂ ਦੋਂਹ ਤੋਂ, ਮੈਂ ਇਕ ਬਣਾਵਾਂ।

-੬੨-