ਪੰਨਾ:ਉਪਕਾਰ ਦਰਸ਼ਨ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਮੈਂ ਤਾਂ ਚਾਹੁੰਦਾ ਦੋਂਂਹ ਤੋਂ, ਕਰ ਤਿੰਨ ਦੁਖਾਵਾਂ।
ਮੈਂ ਜ਼ਹਿਰੀ ਜਾਮਾਂ ਮੌਤ ਦਾ, ਹਸ ਹਸ ਗਲ ਪਾਵਾਂ।
ਮੈਂ ਮਹਿਲ ਹਿੰਦ ਦਾ ਡਿਗਦਾ, ਕਰ ਉਚਾ ਜਾਵਾਂ।
ਮੈਂ ਨੀਂਹਾਂ ਵਿਚ ਚਿਣ ਹਡੀਆਂ, ਏਹਨੂੰ ਸਖਤ ਬਨਾਵਾਂ।
ਮੈਂ ਥਾਂ ਗਾਰੇ ਦੀ ਮਿਝ ਦਾ, ਏਹਨੂੰ ਚੂਨਾਂ ਲਾਵਾਂ।
ਤੇ ਮੈਂ ਐਸੇ ਇਸਲਾਮ ਨੂੰ ਸੌ ਲਾਨਤ ਪਾਵਾਂ।
ਜਿਧੀ ਜੜ ਧੋਖੇ ਤੇ ਪਾਪ ਤੇ ਉਹਨੂੰ ਹੁਣੇ ਉਡਾਵਾਂ।
ਉਸ ਥਾਂ ਨਚਣ ਕੁਰਬਾਨੀਆਂ, ਜਿਥੇ ਲਹੂ ਚੁਆਵਾਂ।
ਜਿਨਾਂ ਗਲੋਂ ਗੁਲਾਮੀ ਲਾਹਵਣੀ, ਪੁੱਤ ਜੰਮ ਲੈ ਮਾਵਾਂ।

ਸ਼ਹੀਦ ਹੋਣਾ

ਮੌਹ ਚੰਦ ਚਾਂਦਨੀ ਚੌਂਕ ਵਿਚ, ਸ਼ਾਂਤੀ ਦਾ ਚੜ੍ਹਿਆ।
ਜਿਦੇ ਹੰਧੇਰਾ ਜ਼ੁਲਮ ਦਾ, ਜਿਸ ਨਾਲ ਖੜਿਆ।
ਉਹ ਤੇਗ਼ ਸ਼ਰਾ ਦੀ ਚਲ ਗਈ, ਭੱਜਾ ਜੋ ਘੜਿਆ।
ਮੌਹ ਝਖੜ ਝੁਲਾ ਜ਼ੁਲਮ ਦਾ ਜਗ ਸਹਿਮਿਆ ਦੜ੍ਹਿਆ।
ਗਿਆ ਨਗਮਾ ਜੈ ਜੈਕਾਰ ਦੀ ਅਰਸ਼ਾਂ ਤੇ ਪੜ੍ਹਿਆ।
ਮੋਹ ਤੇਜ ਮੁਗਲ ਦੇ ਰਾਜ ਦਾ, ਵੇਖੋ ਸਭ ਸੜਿਆ।

ਤਦੋਂ ਰਹਿੰਦਾ ਵਿਚ ਰਕਾਬ ਗੰਜ, ਇਕ ਗੁਰੂ ਦੁਲਾਰਾ।
 ਹੀ ਨਾਂ ਲਖੀ ਉਸ ਦਾ, ਲਖ਼ ਪਾਤੀ ਭਾਰਾ।
ਜਦ ਸੁਣਿਆਂ ਉਸ ਨੇ ਵਰਤਿਆ, ਏਹ ਖੂੰਨੀ ਕਾਰਾ।
ਝਟ ਧੜ ਚਕਵਾ ਕੇ ਲੈ ਗਿਆ, ਕਰ ਅਪਣਾ ਚਾਰਾ।

-੬੩-