ਫਾਂਸੀ ਤੇ ਚੜ੍ਹਾਇਆ ਏਹਨੇ ਟੋਜੋ ਜੇਹੇ ਜਪਾਨੀਆਂ ਨੂੰ,
ਜਿਤ ਬਾਜੀ ਫੌਜਾਂ ਅੰਗਰੇਜ਼ ਕੋਲੋਂ ਹਾਰੀਆਂ।
ਭਾਣੇ ਵਿਚ ਛਡ ਦਸਮੇਸ਼ ਨੇ 'ਅਨੰਦ' ਪੁਰ,
ਸਰਸਾ ਨਦੀ ਤੇ ਤੇਗਾਂ ਭਾਰੀਆਂ ਨੇ ਮਾਰੀਆਂ।
ਧੂੜ ਦਿਆਂ ਬਦਲਾਂ ਵਾਂਗ ਸਿੰਘਾਂ ਦਾ ਉਡਾਯਾ ਰਾਜ,
ਸਕਿਆਂ ਨੇ ਰਜ ਕੇ ਕੀਤੀਆਂ ਗਦਾਰੀਆਂ।
ਝੰਡਾ ਕਲ ਓਰਸ਼ ਉਤੇ ਝੁਲਦਾ ਸੀ ਗੋਰਿਆਂ ਦਾ,
ਡੋਰਾਂ ਤੋਂੜ ਉਡ ਰਹੀਆਂ ਗੁਡੀਆਂ ਉਤਾਰੀਆਂ।
ਹਿੰਦੂਆਂ, ਮੁਸਲਮਾਣਾਂ, ਦੋਹਾਂ ਦੇ ਦਫੇੜ ਪਾ ਕੇ,
ਸਿਰਾਂ ਉਤੇ ਚੰਦਰੀ ਚੁਕਾਈਆਂ ਦੇਖੋ ਖਾਰੀਆਂ।
'ਸਤਰ' 'ਚੋਂ ਕਦੇ ਜਿਨਾਂ ਮੂੰਹ ਨਾ ਬਾਹਰ ਕਝਿਆ ਸੀ,
ਮੰਗਦੀਆਂ ਭੀਖ ਅਜ ਸ਼ਾਹਾਂ ਦੀਆਂ ਨਾਰੀਆਂ।
ਨਹਿਰਾਂ ਦੀਆਂ ਲਹਿਰਾਂ ਲੈਣ ਵਾਲੜੇ ਲਖਾਂ ਈ ਲੋਕ,
ਕੀਤੇ ਘਸਿਆਰੇ ਖਸ ਲਈਆਂ ਸਰਦਾਰੀਆਂ।
ਬਾਰਾਂ ਦੀਆਂ ਖੋਹ ਕੇ ਬਹਾਰਾਂ ਤਾਜਦਾਰਾਂ ਕੋਲੋਂ,
ਮੋਚੀਆਂ ਜੁਲਾਹਿਆਂ ਤਾਈਂ ਦਿਤੀਆਂ ਅਟਾਰੀਆਂ।
ਤੋੜੀ ਇਕ ਦੰਦ ਦੀ ਹਮੇਸ਼ ਜੇਹੜੇ ਖਾਂਵਦੇ ਸੀ,
ਚੁਕ ਲਈਆਂ ਉਹਨਾਂ ਇਕ ਦੂਜੇ ਤੇ ਕਟਾਰੀਆਂ।
ਜੰਮਿਆਂ ਸ਼ੈਤਾਨ ਜਿਨਾਹੁ ਦੁਨੀਆਂ ਵੈਰਾਨ ਹੋਈ,
ਟੁਟੀਆਂ ਮੁਹੰਬਤਾਂ ਸਾਕਿੰਟ ਵਿਚ ਸਾਰੀਆਂ।
ਭਾਣੇ ਅਗੇ ਪੇਸ਼ ਨਹੀਂ ਚਲਦੀ 'ਅਨੰਦ' ਕੋਈ,
ਉਡਦੇ ਹੁਕਮਰਾਨ ਝੁਲਣ ਗੁਬਾਰੀਆਂ।
-੬੬-