ਪੰਨਾ:ਉਪਕਾਰ ਦਰਸ਼ਨ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਹੂ ਮਿਝ ਦੇ ਨਾਲ ਲੰਬਾਈ ਕੀਤੀ,
ਬਣੀਆਂ ਤਾਂਹੀ ਅਮਾਰਤਾਂ ਵਡੀਆਂ ਨੇ।
ਕੜੀਆਂ ਨਾੜਾਂ ਦੀਆਂ ਪਈਆਂ ਛੱਤ ਦੀ ਥਾਂ,
ਚਾਹੜ ਪਉੜੀਆਂ ਅਰਸ਼ਾਂ ਤੇ ਛੱਡੀਆਂ ਨੇ।

ਜੇਹੜੇ ਸੋਟੀ ਵੀ ਫੜ ਨਾ ਸਕਦੇ ਸੀ,
ਤੇਗਾਂ ਉਹਨਾਂ ਦੇ ਹਥੀ ਪਕੜਾ ਦਿਤੀਆਂ।
ਸ਼ਾਹੀ ਪਲਟਨਾਂ ਦੇ ਬਕ ਉਹਨਾਂ ਤੋੜ ਦਿਤੇ,
ਕਾਬਲ,ਦਿੱਲੀ, ਦੀਆਂ ਕੰਧਾਂ ਹਲਾ ਦਿਤੀਆਂ।

ਤੇਰੇ ਖੰਡਿਆਂ ਨੇ ਹੈਂਕੜੀਂ ਬੰਦਿਆਂ ਦੇ,
ਵਿਚ ਪਲਾਂ ਦੇ ਹੌਸਲੇ ਤੁੜਾ ਦਿਤੇ।
ਤੇਰੀਆਂ ਚਿੜੀਆਂ ਨੇ ਬਾਜਾਂ ਦੇ ਖੰਭ ਖੋਹ ਕੇ,
ਰਤ ਪੀਣਿਆਂ ਦੇ ਬੂਥੇ ਮੌੜ ਦਿਤੇ।
ਜ਼ੋਰ ਜ਼ਬਰ ਵਾਲੇ ਬੂਟੇ ਪੁਟੇ ਮੁਢੋਂ,
ਵਿਚ ਖਾਰੇ ਸਮੁੰਦਰਾਂ ਦੇ ਰੋਹੜ ਦਿਤੇ।
ਵੈਰੀ ਦਬੇ ਗਏ ਧਰਮ ਦਾ ਰਾਜ ਹੋਯਾ,
ਦਲ ਗੁਰਮੁਖਾਂ ਦੇ ਜਹੇ ਜੋੜ ਦਿਤੇ।

ਆ ਜਾ ਫੇਰ ਹੁਣ ਫੈਲ ਗਈ ਧੁੰਧ ਥਾਂ ਥਾਂ,
ਕਢ ਅਰਥ ਵਲ ਅਰਬੀ ਦੀਵਾਨਿਆਂ ਨੂੰ।
ਦੇਸ਼ ਸੇਵਾ ਦੀ ਜਾਚ 'ਅਨੰਦ' ਆ ਕੇ,
ਦਸ ਜਾ ਹੁਣ ਸਿੰਘਾਂ ਪਰਵਾਨਿਆਂ ਨੂੰ।

-੬੮-