ਪੰਨਾ:ਉਪਕਾਰ ਦਰਸ਼ਨ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਹੇਮ- ਕੁੰਟੀ ਜੋਧਾ

ਹੇਮ ਕੁੰਟ ਦੇ ਜੋਧਿਆ ਦੇਸ਼ ਉਤੇ,
ਹੋਇਆ ਆਣ ਕੇ ਜਦੋਂ ਪਰਕਾਸ਼ ਤੇਰਾ।
ਤਪਸ਼ ਬੁਝ ਗਈ ਦੂਰ ਅੰਧੇਰ ਹੋਇਆ
ਹੁੰਦੇ ਸਚ ਦੇ ਚੰਨਾ ਵਿਕਾਸ਼ ਤੇਰਾ।
ਸੂਰਬੀਰਾਂ ਦੇ ਜਥੇ ਤਿਆਰ ਕਰ ਲੈ,
ਧੌਂਸਾ ਖੜਕਿਆ ਉਤੇ ਕੈਲਾਸ਼ ਤੇਰਾ।
ਮਣਕੇ ਮਾਲਾ ਦੇ ਤੋੜ ਕੇ ਪਰੇ ਸੁਟੇ,
ਹੋਇਆ ਤੇਗ਼ ਤੇ ਦ੍ਰਿੜ ਵਿਸ਼ਵਾਸ ਤੇਰਾ।

ਹਿੰਦ ਕੌਮ ਦਾ ਸੀ ਭੈੜਾ ਹਾਲ ਓਦੋਂ,
ਕਿਉਂਕਿ ਜ਼ਾਰ ਸ਼ਾਹੀ ਮੁਸਲਮਾਨ ਦੀ ਸੀ।
ਔਰੰਗਜ਼ੇਬ ਨੇ ਤੇਗ਼ ਦੇ ਜ਼ੋਰ ਓਦੋਂ,
ਰਖੀ ਨੀਂਹ ਜੱਗ ਤ ਪਾਕਿਸਤਾਨ ਦੀ ਸੀ।

ਲੈਂਦਾ ਭੁਲ ਕੇ ਰਾਮ ਦਾ ਨਾਮ ਸੀ ਜੋ,
ਓਹਦੇ ਮੂੰਹੋਂ ਜ਼ਬਾਨ ਨੂੰ ਕਢ ਦੇਂਦਾ।
ਸੰਤਾਂ ਸਾਧੂਆਂ ਦੇ ਪਿੰਡੇ ਪਛ ਪਛ ਕੇ,
ਉਤੇ ਦਹੀਂ ਪਾਕ ਕੁਤੇ ਛੱਡ ਦੇਂਦਾ।
ਰਾਹ ਜਾਂਦੇ ਬੇਦੋਸ਼ਿਆਂ ਬੰਦਿਆਂ ਨੂੰ,
ਭੇਡਾਂ ਬਕਰੀਆਂ ਵਾਂਗ ਸੀ ਵੱਡ ਦੇਂਦਾ।

-੭੧-