ਪੰਨਾ:ਉਪਕਾਰ ਦਰਸ਼ਨ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁਚੜ ਖਾਨੇ ਬਨਵਾਏ ਸੀ ਮੰਦਰਾਂ ਵਿਚ,
ਸੁਟ ਖੂਹਾਂ ਵਿਚ ਗਊਆਂ ਦੇ ਹੱਡ ਦੇਂਦਾ।

ਰਿਹਾ 'ਸੱਤ' ਨਾ 'ਸਤੀਆਂ' ਦੇ 'ਸੱਤ' ਦਾ ਕੁਝ,
ਧਰਮ ਕਰਮ ਦੀ ਹੈਸੀ ਸਫਾਈ ਹੋਈ।
ਤੇਗ਼ਧਾਰੀ ਦਸਮੇਸ਼ ਦੇ ਰੂਪ ਅੰਦਰ,
'ਹੇਮ ਕੁੰਟੀਆਂ' ਤੇਰੀ ਚੜ੍ਹਾਈ ਹੋਈ।

ਚਕੀ ਝੋ ਕੇ ਸਿਦਕ ਬਹਾਦਰੀ ਦੀ,
'ਦਲ' ਵਾਂਗਰਾਂ ਦਲਾਂ ਨੂੰ ਦਲ ਛਡੇਂ।
ਸੂਲਾਂ ਵਰਗਿਆਂ ਤਿਖਿਆਂ ਜ਼ਾਲਮਾਂ ਨੂੰ,
ਫੁਲਾਂ ਵਾਂਗ ਤੂੰ ਫੜ ਕੇ ਮਲ ਛਡੇਂ।
ਗੋਰੀ ਤੇਗ਼ ਦਾ ਦਸੇ ਚਾਅ ਮੁਖ ਜਿਹਨੂੰ,
ਪਲ ਵਿਚ ਕਾਲਜਾ ਓਸ ਦਾ ਸਲ ਛਡੇਂ।
ਮੁਰਦਾ ਕਿਸੇ ਦਾ ਐਵੇਂ ਨਾ ਰਹੇ ਰੁਲਦਾ,
'ਕਫਨ' ਤੀਰਾਂ ਦੇ ਨਾਲ ਹੀ ਘੱਲ ਛਡੇਂ।

ਬਣ ਜ਼ੁਲਮ ਦੀ ਘਟਾ ਜੋ ਗੜਕਦੇ ਸਨ,
ਤੀਰਾਂ ਤੇਰਿਆਂ ਨੇ ਲੀਰੋ ਲੀਰ ਕੀਤੇ।
ਸੈਦ ਖਾਨ ਵਰਗੇ ਰਾਣੀ ਖਾਨ ਵਡੇ,
ਪਲ ਵਿਚ ਰੋਲ ਮਧੋਲ ਤਸਵੀਰ ਕੀਤੇ।

ਪੀ ਕੇ ਜਾਮ ਤੈਥੋਂ ਚਿੜੀਆਂ ਤੇਰੀਆਂ ਨੇ,
ਖੂਨੀ ਬਾਜਾਂ ਦੇ ਖੰਭ ਤਰੋੜ ਸੁਟੇ।
ਜਿਹੜੇ ਤਕੜੀ ਤੋਲਣਾ ਜਾਣਦੇ ਸੀ,

-੭੨-