ਪੰਨਾ:ਉਪਕਾਰ ਦਰਸ਼ਨ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹਨਾਂ ਲੱਕ ਚੁਗੱਤਿਆਂ ਦੇ ਤੋੜ ਸੁਟੇ।
ਚੜ੍ਹ ਚੜ੍ਹ ਕਾਬਲੋਂ ਆਨ ਤੂਫਾਨ ਜੇਹੜੇ,
ਜ਼ੋਰ ਤੇਗ ਦੇ ਪਿਛਾਂਹ ਈ ਮੋੜ ਸੁਟੇ।
ਜ਼ਬਰੋ ਸਿਤਮ ਦੇ ਮਹਿਲ ਜੋ ਉਸਰੇ ਸੀ,
ਵਿਚ ਖਾਰੇ ਸਮੁੰਦਰ ਦੇ ਰੋੜ੍ਹ ਸੁਟੇ।

ਸੁਸਰੀ ਵਾਂਗਰਾਂ ਓਧਰ ਜਵਾਨ ਸੌਂ ਗਏ,
ਤੇਰੇ ਤੇਜ ਦਾ ਪਿਆ ਲਿਸ਼ਕਾਰ ਜਿਧਰ।
ਤੇਰੇ ਫਤਹਿ ਨੇ ਉਧਰੋਂ ਚਰਨ ਚੁੰਮੇ,
ਤੇਰੇ ਨੀਲੇ ਦੀ ਮੁੜੀ ਮੁਹਾਰ ਜਿਧਰ।

ਮਾਤਾ ਗੁਜਰੀ ਦੇ ਚੰਨਾ ਜੇ ਨਾ ਚੜ੍ਹਦੋਂ,
ਹੋਣੀ ਦੂਰ ਨਾ ਕੂੜ ਦੀ ਮਸਿਆ ਸੀ।
ਕਲੂਕਾਲ ਦੇ ਰਾਜੇ ਕਸਾਈਆਂ ਨੇ,
ਗਊ ਗਰੀਬ ਨੂੰ ਉਦੋਂ ਗਰੱਸਿਆ ਸੀ।
ਪਰਲੋ ਤੀਕ ਵੀ ਉਥੋਂ ਨਾ ਨਿਕਲਣਾ ਸੀ,
ਭਾਰਤ ਜੇਹੜੀਆਂ ਜਿਲ੍ਹਨਾਂ 'ਚ ਫਸਿਆ ਸੀ।
ਤਾਂਹੀਓ ਪਟਨੇ ਦੀ ਉਜਲੀ ਭੌਂ ਉਤੇ,
ਮੀਂਹ ਰਹਿਮਤਾਂ ਦਾ ਰੱਜ ਕੇ ਵਸਿਆ ਸੀ।

ਜਿਹੜੇ ਚਾਹੁੰਦੇ ਸੀ ਸਾਨੂੰ ਬਰਬਾਦ ਕਰਨਾ,
ਤੂੰ ਹੀ ਉਹਨਾਂ ਨੂੰ ਉਠ ਬਰਬਾਦ ਕੀਤਾ।
ਸੀ 'ਅਨੰਦ' ਸਦੀਆਂ ਤੋਂ ਅਧੀਨ ਭਾਰਤ,
ਘਾਲਾਂ ਕਰੜੀਆਂ ਘਾਲ ਅਜ਼ਾਦ ਕੀਤਾ।

-੭੩-