ਪੰਨਾ:ਉਪਕਾਰ ਦਰਸ਼ਨ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਤ-ਸਿਪਾਹੀ

ਚਲਦੀ ਸੀ ਚਕੀ ਜ਼ੱਬਰਾਂ, ਦੀ,
ਵਿਚ ਧਰਮੀ ਬੰਦੇ ਪਿਸਦੇ ਸਨ।
ਅਣਖੀਲੇ ਬੰਦੇ ਦੁਨੀਆਂ ਤੇ,
ਭਾਲੇ ਨਾ ਕਿਧਰੇ ਦਿਸਦੇ ਸਨ।

ਡਾਹਡਾ ਸੀਂ ਤੇਜ ਉਰੰਗੇ ਦਾ,
ਕੋਈ ਡਰਦਾ ਦੰਮ ਨਾ ਭਰਦਾ ਸੀ।
ਜੋ ਹੈਂਕੜ ਜ਼ਰਾ ਵਖਾਂਦਾ ਸੀ,
ਕੁਤੇ ਦੀ ਮੌਤੇ ਮਰਦਾ ਸੀ।

ਹਰ ਥਾਂਵੇਂ ਕੂੜ ਪਸਾਰਿਆ ਸੀ,
ਛੁਪਿਆ ਸੀਂ ਚੰਦ ਸਚਾਈ ਦਾ।
ਪਰਜਾ ਦਾ ਲਹੂ ਪੀਂਦੇ ਸਨ,
ਰਾਜੇ ਬਣ ਰੂਪ ਕਸਾਈ ਦਾ।

ਬੰਧਨਾਂ ਦਾ ਪਾਣੀ ਰੋੜ੍ਹ ਗਿਆ,
ਹਿੰਦੂਆਂ ਦੇ ਰਸਮ ਰਵਾਜਾਂ ਨੂੰ।
ਸਿਜਦੇ ਸੀ ਕਰਦੇ ਰਾਜਪੂਤ,
ਝੁਕ ਝੁਕ ਕੇ ਸ਼ਾਹੀ ਤਾਜਾਂ ਨੂੰ।

-੭੪-