ਪੰਨਾ:ਉਪਕਾਰ ਦਰਸ਼ਨ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਤੀਆਂ ਨੇ ਸਤ ਬਚਾਵਣ ਲਈ,
ਖੂਹਾਂ ਵਿਚ ਛਾਲਾਂ ਮਾਰੀਆਂ ਸਨ।
ਮਤੀ ਦਾਸ ਜਹੇ ਚਰਵਾ ਦਿਤੇ,
ਸਿਰ ਉਤੇ ਧਰ ਧਰ ਆਰੀਆਂ ਸਨ।

ਗਈ ਗੁਜਰੀ ਹਾਲਤ ਹਿੰਦੀਆਂ ਦੀ,
ਦੁਨੀਆਂ ਤੇ ਫਿਰ ਚਮਕਾਵਣ ਲਈ।
ਗੁਜਰੀ ਘਰ ਬੇਟਾ ਭੇਜ ਦਿੱਤਾ,
ਭਾਰਤ 'ਚੋਂ ਜ਼ੁਲਮ ਮਟਾਵਣ ਲਈ।

ਔਂਦੇ ਹੀ ਏਸ ਬਹਾਦਰ ਨੇ,
ਸ਼ਕਤੀ ਦਾ ਕੁੰਡ ਵਗਾ ਦਿਤਾ।
ਹਿੰਦੀਆਂ ਦੀ ਸੁਤੀ ਕਿਸਮਤ ਦਾ,
ਉਸ ਡੁਬਾ ਭਾਨ ਚੜ੍ਹਾ ਦਿਤਾ।

ਹਥ ਖੰਡਾ ਪਕੜ ਦੁਧਾਰਾ ਉਸ,
ਸਭ ਖੰਡੇ ਮਾਰ ਸਫਾ ਕੀਤੇ।
ਉਸ ਸੂਰਬੀਰ ਵਰਿਆਮਾਂ ਦੇ,
ਦਲ, ਜੋੜ ਤੇ ਫਰਜ਼ ਅਦਾ ਕੀਤੇ।

ਮਜ਼ਲੂਮ ਨੂੰ ਸੇਕ ਜੇ ਲਗਦਾ ਸੀ,
ਓਹਦਾ ਖਾਂਦਾ ਖੂੰਨ ਉਬਾਲੇ ਸੀ।
ਕੰਡਾ ਜੇ ਚੁਭਦਾ ਦੁਖੀਏ ਨੂੰ,
ਓਹਦੇ ਦਿਲ ਤੇ ਪੈਂਦੇ ਛਾਲੇ ਸੀ।

-੭੬-