ਪੰਨਾ:ਉਪਕਾਰ ਦਰਸ਼ਨ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਪੁਤਰਾਂ ਮਾਤਾ ਬਾਪੂ ਨੂੰ,
ਤੇ ਹੋਰ ਪਿਆਰੀਆਂ ਫੌਜਾਂ ਨੂੰ।
ਹਿੰਦੂਆਂ ਦੇ ਸਿਰ ਤੋਂ ਵਾਰ ਦਿਤਾ,
ਤਖਤਾਂ, ਤਾਜਾਂ, ਦੀਆਂ ਮੌਜਾਂ ਨੂੰ।

ਚੂਨੇ ਦੀ ਥਾਵੇਂ ਚਰਬੀ ਲਾ,
ਉਸ ਮਹਿਲ ਬਣਾਏ ਗ਼ੈਰਤ ਦੇ।
ਕਪੜੇ ਦੀ ਥਾਂ ਤੇ ਖਲੜੀ ਲਾ,
ਨਸ਼ਾਨ ਝੁਲਾਏ ਗ਼ੈਰਤ ਦੇ।

ਗੁਰਤਾ ਤੇ ਪੀਰੀ ਹਰ ਵੇਲੇ,
ਚਰਨਾਂ ਵਿਚ ਹਾਜ਼ਰ ਰਹਿੰਦੀ ਸੀ।
ਤੋਂ 'ਸੰਤ-ਸਿਪਾਹੀ' ਇਸ ਤਾਈਂ,
ਤਾਂ ਹੀ ਸਭ ਖਲਕਤ ਕਹਿੰਦੀ ਸੀ।

ਜਦ ਜ਼ੋਰ ਵੇਖਿਆ ਸ਼ਕਤੀ ਦਾ,
ਝਟ ਮਿਠਤ ਵਿਚ ਮਿਲਾ ਦਿੱਤੀ।
ਉਸ ਗੁੜ੍ਹਤੀ ਪਾ ਮੂੰਹ 'ਕਾਇਰਾਂ ਦੇ,
ਕਾਂਇਆਂ ਹੀ ਝਟ ਪਲਟਾ ਦਿਤੀ।

'ਦਇਆ' ਹਿੰਮਤ ਦੇ ਕਮਜ਼ੋਰਾਂ ਨੂੰ,
ਤੇ ਦੇ ਦਿਤੀ 'ਸਰਦਾਰੀ' ਸੀ।
ਤੇ ਬਖਸ਼ ਸਾਹਿਬੀ ਨੀਚਾਂ ਨੂੰ,
ਕਟੀ ਇਸ ਕੁਲ ਬੀਮਾਰੀ ਸੀ।

-੭੭-