ਪੰਨਾ:ਉਪਕਾਰ ਦਰਸ਼ਨ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਸਮੇਸ਼ ਵਸਾਖੀ

ਸਤਾਰਾਂ ਸੋ ਪੰਜਾਹ ਤੇ ਵਸਾਖੀ ਦਾ ਦਿਹਾੜਾ ਸ਼ੁਭ,
ਸ਼ੁਭ ਪਲ ਘੜੀ ਸ਼ੁਭ ਸਮਾਂ ਹੀ ਵਿਚਾਰ ਕੇ।
ਬੀਰਤਾ ਤੇ ਜਿਤ ਜੀਹਦੇ ਚਰਨਾਂ 'ਚ ਰਹਿੰਦੀਆਂ ਸੀ,
ਪਾਤਸ਼ਾਹ ਬਹਾਦਰੀ ਦਾ ਏਸ ਨੂੰ ਵਿਚਾਰ ਕੇ।

ਹੱਥ ਫੜ 'ਤੇਗ਼' ਪਿਤਾ 'ਤੇਗ਼' ਦੇ ਸਪੂਤ ਜੀ ਨੇ,
ਆਖਿਆ ਸੰਘਾਸਨ ਤੇ ਇਸ ਤਰ੍ਹਾਂ ਪੁਕਾਰ ਕੇ।
ਲੋੜ ਕੁਝ ਸਿਰਾਂ ਦੀ ਏ ਨਿਤਰੋ ਮੈਦਾਨ ਵਿਚ,
ਫਰਜ਼ ਮੁਰੀਦੀ ਵਾਲੇ ਦੂਲਿਓ ਸੰਭਾਰ ਕੇ।

ਹੂਰਾਂ ਤੇ ਪਿਆਲਿਆਂ ਦਾ ਏਥੇ ਕੋਈ ਲਾਲਚ ਨਾ,
ਸਿਲਾ ਇਹ ਅਲੂਨੀ ਪਵੇ ਚਟਨੀ ਨਿਹਾਰ ਕੇ।
ਕੋਲਿਆਂ ਦੀ ਅਗ ਉਤੇ ਚੌਂਕੜੇ ਈ ਮਾਰ ਬਹਿਣਾ,
ਉਠੇ ਕੋਈ ਜ਼ਿੰਦਗੀ ਦੀ ਵਾਸ਼ਨਾ ਨਿਵਾਰ ਕੇ।

ਗਲ ਕੀ ਸੀ ਬਿਜਲੀ ਜਹੀ ਕੜਕ ਗਈ ਸਾਰਿਆਂ ਤੇ,
ਗੁੰਮ ਸੁੰਮ ਹੋ ਗਏ ਝਟ ਹੌਂਸਲਾ ਵਸਾਰ ਕੇ।
ਦਛਨਾਂ ਹੈ ਦੇਣੀ ਅਸਾਂ ਅਜ ਮਾਤਾ ਭਗਵਤੀ ਨੂੰ,
ਕਢਦੇ ਮਿਆਨੋ ਰੋਹ ਦੇ ਵਿਚ ਲਿਸ਼ਕਾਰ ਕੇ।

-੭੯-