ਪੰਨਾ:ਉਪਕਾਰ ਦਰਸ਼ਨ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਡ ਗਏ ਰੰਗ ਤੇ ਸੁਫੈਦੀ ਆਈ ਚੇਹਰਿਆਂ ਤੇ,
ਹੋਣ ਜਿਵੇਂ ਮੋਨੀ ਬੈਠੇ ਚੌਂਕੜੇ ਈ ਮਾਰ ਕੇ।
ਜ਼ਾਲਮਾਂ ਦੇ ਨਾਲ ਗੁਰਾਂ ਲੋਹਾ ਖੜਕਾਵਣਾ ਸੀ,
ਖੇਤੀ ਨੂੰ ਈ ਵਾੜ ਖਾਣ ਲਗ ਪਈ ਵੰਗਾਰ ਕੇ।

ਦੂਜੀ ਵੇਰੀ ਗਰਜ ਫੇਰ ਆਖਦੇ ਅਕਾਲ ਪੂਤ,
ਬੇਠੇ ਤਸਵੀਰਾਂ ਵਾਂਗੂੰ ਕਾਹਨੂੰ ਚੁਪ ਧਾਰ ਕੇ।
ਲੋੜ ਕੁਝ ਸਿਰਾਂ ਦੀ ਏ ਉਠੋ ਨੌ-ਨਿਹਾਲ ਮੇਰੇ,
ਤਨ, ਮਨ, ਧਨ, ਆਪਾ ਗੁਰੂ ਉਤੋਂ ਵਾਰ ਕੇ।

ਗਫਿਆਂ ਦੇ ਯਾਰ ਤੁਰੇ ਖਿਸਕ ਪੰਡਾਲ ਵਿਚੋਂ,
ਬੁਰਾ ਭਲਾ ਮੂੰਹੋਂ ਵਿਤ ਮੂਜਬ ਉਚਾਰ ਕੇ।
ਏਹੋ ਜਹੀ ਸਿਖੀ ਨੂੰ ਦੂਰੋਂ ਈ ਡੰਡੌਤ ਅਜ,
ਘਰਾਂ ਵਿਚ ਮਰੋ ਦਿਨ ਐਸ਼ ਦੇ ਗੁਜ਼ਾਰ ਕੇ।

ਤੀਜੀ ਵਾਰਾਂ ਕਿਹਾ ਗੱਜ ਫੇਰ ਦਸ਼ਮੇਸ਼ ਨੇ ਜਾਂ,
ਚਲੋ ਓ ਖਿਸਕ ਸਿੰਘੋ ਹੌਂਸਲੇ ਈ ਹਾਰ ਕੇ।
ਜ਼ਿੰਦਗੀ ਕੀਹ ਭਾਰਤ ਦੇ ਵਿਚ ਕੰਮਜ਼ੋਰਾਂ ਦੀ ਏ,
ਜੀਂਵਦੇ ਨੇ ਜਗ ਵਿਚ ਸ਼ੇਰ ਭਬਕਾਰ ਕੇ।

ਮੋਹਕਮ, ਧਰਮ, ਦਯਾ, ਹਿੰਮਤ, ਸਾਹਿਬ ਪੰਜੇ,
ਕਰਦੇ ਅਰਜ਼ ਪੱਲੂ ਗਲੇ ਵਿਚ ਡਾਰ ਕੇ।
ਬਲ ਦੇਹੋ ਕੀੜਿਆਂ ਨੂੰ ਜਿੱਤ ਕੇ ਲਿਆਈਏ, ਹਾਥੀ
ਪੂਛੋਂ ਫੜ ਸ਼ੇਰਾਂ ਨੂੰ ਲਿਆਈਏ ਚਾਰ ਚਾਰ ਕੇ।

-੮੦-