ਪੰਨਾ:ਉਪਕਾਰ ਦਰਸ਼ਨ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਨ, ਮਨ, ਧਨ ਅਸਾਂ ਆਪ ਨੂੰ ਈ ਸੌਂਪਿਆ ਏ,
ਲੇਖੇ ਚਾ ਲਗਾਵੋ ਸਿਰ ਅਸਾਂ ਦੇ ਉਤਾਰ ਕੇ।
ਤੰਬੂ ਵਿਚ ਖੜ ਸਿਰ ਪੰਜਾਂ ਦੇ ਉਚੇਰੇ ਕਰ,
ਬੀਰਤਾ ਦੀ ਪੇਂਦ ਲਾਈ ਖੰਡੇ ਫੇਰ ਫਾਰ ਕੇ।

ਛਤੋਂ ਲਥ ਚਿੜੀਆਂ ਦੋਂਹ ਪੀਤਾ ਘੁਟ ਬੀਰਤਾ ਦਾ,
ਆਪੋ ਵਿਚ ਲੜ ਮੋਈਆਂ ਦੋਵੇਂ ਘੂਰ ਘਾਰ ਕੇ।
ਵੇਖੋ ਮਾਤਾ ਸੁੰਦਰੀ ਪਤਾਸੇ ਵਿਚ ਸੁਟ ਦਿਤੇ,
ਪੁਛਦੇ ਨੇ ਗੁਰੂ ਸਾਹਿਬ ਨੇਤਰ ਉਘਾਰ ਕੇ।

ਬੀਰਤਾ ਦਾ ਜ਼ੋਰ ਬਹੁਤਾ ਬਾਟੇ ਵਿਚ ਹੋ ਗਿਆ ਸੀ,
ਪੀਆ ਜੀ ਪਤਾਸੇ ਵਿਚ ਪਾਏ ਮੈਂ ਪਿਆਰ ਕੇ।
ਵੇਹਲ ਵੇਲੇ ਖਾਲਸਾ ਨਾ ਆਪੋ ਵਿਚ ਲੜ ਮਰੇ,
ਪਾਈ ਮੈਂ 'ਮਠਾਸ' ਵਿਚ ਭਲਾ ਈ ਵਿਚਾਰ ਕੇ।

ਮਾਰ ਮਾਰ ਛਟੇ ਫੇਰ ਪੰਜਾਂ ਨੂੰ ਅਮਰ ਕੀਤਾ,
ਆਏ ਬੰਨੇ ਤੰਬੂਓਂ ਜੱਕਾਰੇ ਮਾਰ ਮਾਰ ਕੇ।
ਪੰਜਾਂ ਦੀ ਸੀ ਲੋੜ ਅਜ ਪੰਜ ਪਰਵਾਨ ਕੀਤੇ,
ਸਾਹਿਬ ਸਦਾਵਨਗੇ ਵਿਚ ਸੰਸਾਰ ਕੇ।

ਹਥ ਫੜ ਬਾਟਾ ਆਪ ਫੇਰ ਦਸਮੇਸ਼ ਜੀ ਨੇ,
ਸਭ ਨੂੰ ਛਕਾਇਆਂ ਦਿਲ ਖੁਲ੍ਹੇ ਖਲਿਹਾਰ ਕੇ।
ਅਜ ਤੋਂ ਅਭੇਦ ਰੂਪ ਹੋਇਆ ਮੇਰਾ ਖਾਲਸਾ ਇਹ,
ਵਿਥਾਂ ਤੇ ਤਰੇੜਾਂ, ਊਚ ਨੀਚਤਾ ਨਿਵਾਰ ਕੇ

-੮੧-