ਪੰਨਾ:ਉਪਕਾਰ ਦਰਸ਼ਨ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੂਤ ਭੂਤ ਵਾਲੀ ਲੂਤ ਅੱਜ ਗਲੋਂ ਲੱਥ ਗਈ ਏ,
ਕਾਲ ਰਹਿਤ ਹੋਏ ਓ ਜਨਮ ਨਵਾਂ ਧਾਰ ਕੇ।
ਰਾਖੇ ਮਜ਼ਲੂਮਾਂ ਦੇ ਓ ਵੈਰੀ ਪਕੇ ਵੈਰੀਆਂ ਦੇ,
ਭਾਰਤ ਅਜ਼ਾਦ ਕਰੋ ਸ਼ਤਰੂ ਸ਼ੰਘਾਰ ਕੇ।

ਸ਼ਕਤੀ, ਦੇ ਸਾਗਰ ਵਗਾਓ ਐਸੇ ਜੱਗ ਉਤੇ,
ਪਧਰਾ ਚਟਾਣਾਂ ਤਾਈਂ ਕਰੋ ਖਾਰ ਖਾਰ ਕੇ।
ਤੁਸੀਂ ਮੇਰੇ ਜੋਗੇ ਤੇ 'ਅਨੰਦ' ਮੈਂ ਤੁਹਾਡੇ ਜੋਗਾ,
ਦਾਸ ਮੈਂ ਤੁਹਾਡਾ ਤੁਸੀਂ ਦਾਤੇ ਦਰਬਾਰ ਦੇ।

-੮੨-