ਪੰਨਾ:ਉਪਕਾਰ ਦਰਸ਼ਨ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਲ ਇਕੀ ਹਾਥੀਆਂ ਦਾ ਹੋ ਗਿਆ ਸਰੀਰ ਵਿਚ,
ਕਢ ਦਿਤਾ ਬੰਨੇ ਬੂਹੇ ਕਿਲ੍ਹੇ ਦੇ ਉਤਾਰ ਕੇ।
ਗੁਰੂ ਜੀ ਦਾ ਨਾਮ ਲੈ ਕੇ ਮਥੇ ਵਿਚ ਠੋਕ ਦਿਤਾ,
ਲੰਘ ਗਿਆ ਤੋੜ ਸਤੇ ਤਵੇ ਈ ਸੰਘਾਰ ਕੇ।
ਕੁਕੜੀ ਮਰੋੜ ਝਟ ਬਿੱਲਾ ਜਿਵੇਂ ਸੁਟਦਾ ਏ,
ਸੁਟ ਦਿਤਾ ਝਟ ਖੂੰਨੀ ਫੀਲ ਇਉਂ ਉਲਾਰ ਕੇ।
ਗਭੇ ਵਾਢ ਪਾਈ ਪਿਛੋਂ ਹਲਾ ਮਾਰ ਖਾਲਸੇ ਨੇ,
ਸਥਰ ਵਛਾਂਦੇ ਜਿਵੇਂ ਲਾਵੇ ਜ਼ਿਮੀਂਦਾਰ ਕੇ।
ਹਥ ਦੇਖ ਖਾਲਸੇ ਹਥ ਲਾਉਣ ਕੰਨਾਂ ਤਾਈਂ,
ਪੀਲੇ ਫੂਕ ਹੋ ਗਏ ਹਥੋਂ ਹੌਂਸਲੇ ਨੂੰ ਹਾਰ ਕੇ।
ਭਜ ਗਏ 'ਅਨੰਦ ਮੂੰਹ ਦੀ ਖਾਇ ਕੇ ਪਹਾੜੀਏ ਉਹ,
ਆਏ ਸੀ ਜੋ ਰਬ ਨਾਲ ਦੁਸ਼ਮਨੀ ਚਿਤਾਰ ਕੇ।