ਪੰਨਾ:ਉਪਕਾਰ ਦਰਸ਼ਨ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਭਿਤ ਕਮਾਨ ਜੈਸੇ ਸ਼ੇਸ਼ ਗਲੇ ਸ਼ਿਵਨ ਕੇ,
ਏਕ ਹੀ ਚੰਗਾਰੀ ਮਾਨੋ ਅਗ ਕੀ ਫੁੰਕਾਰੀ ਹੈ।
ਮੀਰੀ ਪੀਰੀ ਠਾਂਂਡੀ ਰਹੇਂ ਸਦਾ ਹੀ ਦਵਾਰੇ ਪਰ,
ਸੋਹੇਂ ਨੂਰੀ ਕੇਸਵਰ ਕਿਰਨ ਜਿਉਂ ਪਸਾਰੀ ਹੈ।
ਕਹਿ ਦੇਵੀ ਦੇਵ ਧੰਨ ਧੰਨ ਹੈਂ ਹਮਾਰੇ ਭਾਗ,
ਆਈ ਅਜ ਸਿਰੀ ਦਸਮੇਸ਼ ਦੀ ਸਵਾਰੀ ਹੈ।

ਹਾਥ ਪਰ ਸੋਹੇ ਬਾਜ 'ਨਿਰਪ' ਜੋ 'ਹੁਮਾਵਨ' ਕੋ,
ਜਾਂ ਪੈ ਪਰੈ ਛਾਯਾ ਸੋਊ ਹੋਤ ਮਾਇਆ ਧਾਰੀ ਹੈ।
ਚੜ੍ਹੇਂ ਲਾ ਨਗਾਰੇ ਚੋਟ ਮੇਘ ਜਯੋ ਅਕਾਸ਼ ਗਜੈਂ,
ਬੀਰਤਾ ਕਾ ਬਾਟਾ ਹਾਥ ਨਾਮ ਕੀ ਖੁਮਾਰੀ ਹੈ।

ਦੀਨਨ ਅਨਾਥਨ ਕੇ ਲੀਏ ਬੰਸ ਦਾਨ ਕਰੈ,
ਜਗ ਮੈਂ ਚਲਾਯੋ ਐਸੋ ਪੰਥ ਬਲਕਾਰੀ ਹੈ।
ਦੇਖ ਰਣ ਠਾਂਡੋ ਪੂਤ ਜੀਆਂ ਮੋ 'ਅਨੰਦ' ਹੋਤ,
ਨੀਚ ਔ ਅਛੂਤਨ ਕੋ ਦੀਨੀ ਸਰਦਾਰੀ ਹੈ।

ਧੰਨ ਧੰਨ ਧੰਨ ਮਾਤਾ ਗੁਜਰੀ ਨੇ ਜਾਯੋ ਲਾਲ,
ਫੂਲਨ ਕੀ ਵਰਸ਼ਾ ਹੂਈ ਸਵਰਗ ਸੇ ਭਾਰੀ ਹੈ।
ਕਹਿੰ ਦੇਵੀ ਦੇਵ ਧੰਨ ਧੰਨ ਹੈ ਹਮਾਰੇ ਭਾਗ,
ਆਈ ਅਜ ਸਿਰੀ ਦਸਮੇਸ਼ ਦੀ ਸਵਾਰੀ ਹੈ।

-੮੭-