ਪੰਨਾ:ਉਪਕਾਰ ਦਰਸ਼ਨ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪੰਥ ਦਾ ਮਹਿਲ

ਆਏ ਵਿਚ ਤਲਵੰਡੀ ਦੇ ਗੁਰੂ ਦਸਮੇਂ,
ਲੱਖਾਂ ਮੁਸ਼ਕਲਾਂ ਤਾਈਂ ਐਸਾਨ ਕਰ ਕੇ।
ਸਰਸਾ ਸੜਨ ਜੋਗੀ ਤੇ ਰੁੜ੍ਹਾ ਸਭ ਕੁਝ,
ਚਮਕੌਰ ਵਿਚ ਬੰਸ ਕੁਰਬਾਨ ਕਰ ਕੇ।
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ,
ਸਰਹੰਦ ਅੰਦਰ ਬਲੀਦਾਨ ਕਰ ਕੇ।
ਮਾਛੀ ਵਾੜੇ ਦੇ ਸੰਘਣੇ ਜੰਗਲਾਂ ਵਿਚ,
ਸਿਖ ਪੰਥ ਸੰਦੀ ਉਚੀ ਸ਼ਾਨ ਕਰ ਕੇ।

ਚੀਕਾਂ ਨਿਕਲ ਗਈਆਂ ਸਾਹਿਬ ਕੌਰ ਦੀਆਂ,
ਬਣਿਆਂ ਹੋਰ ਈ ਰੰਗ ਦਰਬਾਰ ਦਾ ਸੀ।
ਨਾ ਉਹ ਸਿੰਘ ਸਾਥੀ ਨਾ ਉਹ ਠਾਠ ਸ਼ਾਹੀ,
ਨਾ ਉਹ ਤਾਜ ਸਿਰ ਤੇ ਚਮਕਾਂ ਮਾਰਦਾ ਸੀ।

ਹੱਥ ਜੋੜ ਕੇ ਪੁਛਦੀ ਪਰੀ ਪੂਰਨ,
ਮੈਨੂੰ ਦਿਸਦੇ ਨਾ ਮੇਰੇ ਲਾਲ ਕਿਥੇ।
ਜੋ ਮੈਂ ਪਾਲੇ ਸੀ ਚਾਵਾਂ ਮਲ੍ਹਾਰਾਂ ਦੇ ਨਾਲ,
ਮੇਰੇ ਨੈਨਾਂ ਦੇ ਨੂਰ ਕਮਾਲ ਕਿਥੇ।

-੮੮-