ਪੰਨਾ:ਉਪਕਾਰ ਦਰਸ਼ਨ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਥੇ ਪੰਜ ਪਿਆਰੇ ਤਾਰੇ ਅੱਖੀਆਂ ਦੇ,
ਤੋੜੇ ਕਲਗੀਆਂ ਦੀਨ ਦਿਆਲ ਕਿਥੇ।
ਕਿਥੇ ਬਾਜ ਘੋੜਾ, ਕਿਥੇ ਮਾਤਾ ਗੁਜਰੀ,
ਜੋੜਾ ਚਰਨਾਂ ਦਾ ਗਿਆ ਗੁਪਾਲ ਕਿਥੇ।

ਮੁਸਕਰਾਏ ਤੇ ਆਖਿਆ ਸਾਹਿਬ ਦੇਵਾਂ,
ਐਹ ਅਜੀਤ ਸਿੰਘ ਈ ਸਾਰੇ ਜਾਪਦੇ ਨੇ।
ਲਾਲ ਵਾਰੇ ਤੇਰੇ ਚਾਰੇ ਕੌਮ ਖਾਤਰ,
ਭਰੇ ਨਾਲ ਪੁਤਰਾਂ ਝੋਲੇ ਆਪ ਦੇ ਨੇ।

ਏਹ ਸੀ ਦਾਤ ਕਰਤਾਰ ਦੇ ਕੋਲ ਮੇਰੇ,
ਸੋ ਮੈਂ ਲੇਖੇ ਕਰਤਾਰ ਦੇ ਲਾ ਆਇਆ।
ਨੀਹਾਂ ਵਿਚ ਕੁਟ ਕੁਟ ਰੋੜੀ ਪੁਤਰਾਂ ਦੀ,
ਪਕੇ ਪੰਥ ਦੇ ਮਹਿਲ ਬਣਾ ਆਇਆ।
ਮੇਰੇ ਸੀਸ ਉਤੇ ਏਹ ਸੀ ਕਰਜ਼ ਚੜ੍ਹਿਆ,
ਅਜ ਮੈਂ ਆਪਣਾ ਫਰਜ਼ ਨਿਭਾ ਆਇਆ।
ਖਾਰੇ ਸ਼ੌਹ ਵਿਚ ਜ਼ੁਲਮ ਦਾ ਰੋਹੜ ਬੇੜਾ,
ਜੜ੍ਹਾਂ ਪੰਥ ਦੀਆਂ ਡੂੰਘੀਆਂ ਲਾ ਆਇਆ।

ਤੇਰੀ ਝੋਲੀ ਮੈਂ ਖਾਲਸਾ ਪੰਥ ਪਾਇਆ,
ਪੰਥ ਪੁਤ ਤੇਰਾ ਏਹਦੀ ਮਾਂ ਹੈਂ ਤੂੰ।
ਝੰਡੇ ਝੁਲਦੇ ਰਹਿਣ 'ਅਨੰਦ' ਤੇਰੇ,
ਸਿਖ ਧਰਮ ਦੀ ਸੰਘਣੀ ਛਾਂ ਹੈਂ ਤੂੰ।

-੮੯-














-੮੯-