ਪੰਨਾ:ਉਪਕਾਰ ਦਰਸ਼ਨ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਸਤੀ ਜਹੀ ਲਿਆਵਨ,ਜਿਥੇ ਤੇਰੀਆਂ ਤਾਰਾਂ।
ਥਾਂ ਖੋਹ ਲੈ ਸਾਥੋਂ, ਉਹ ਅਜ ਮਕਾਰਾਂ।
ਬੰਦ ਕੀਤੀ ਜੋ ਸੀ, ਤੂੰ ਬਾਬਰ ਵਾਣੀ।
ਉਦਾਂ ਹੀ ਹੋ ਗਈ, ਉਹ ਗਰਮ ਕਹਾਣੀ।
ਤਕ ਕਿਰਤੀ ਕੁਸਦਾ, ਤੈਨੂੰ ਪੈਂਦੇ ਸੀ ਛਾਲੇ।
ਅਜ ਵਗਦੇ ਨੇ ਭਰ ਭਰ, ਲਹੂਆਂ ਦੇ ਨਾਲੇ।
ਤੇਰੇ ਪਿਆਰ ਦਾ ਮੰਦਰ, ਢਠ ਹੋ ਗਿਆ ਢੇਰੀ।
ਆ ਵਾਸਤਾ ਰੱਬ ਦਾ, ਤੂੰ ਲਾ ਨਾ ਡੇਰੀ।
ਜੱਗ ਖਹਿ ਖਹਿ ਮਰਦਾ, ਇਕ ਵੇਰ ਤੂੰ ਆ ਜਾ।
ਤੇਰੀ ਟੁਟ ਗਈ ਤਾਣੀ, ਏਹਨੂੰ ਗਾਂਢੇ ਲਾ ਜਾ।

-੯-