ਪੰਨਾ:ਉਪਕਾਰ ਦਰਸ਼ਨ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਰ-ਵਡੇ ਸਾਹਿਬਜ਼ਾਦੇ

ਵਾਹ ਰਣ- ਖੂੰਨੀ ਚਮਕੌਰ ਦਾ, ਪਿਆ ਦਏ ਨਜ਼ਾਰੇ।
ਲੋਹੇ ਤੇ ਲੋਹਾ ਖੜਕਦਾ, ਪਏ ਭੇੜ ਕਰਾਰੇ।
ਓਥੇ ਮੁਗਲ ਹਜ਼ਾਰਾਂ ਗਜਦੇ, ਸਿੰਘ ਚਾਲੀ ਸਾਰੇ।
ਉਠ ਜੁਟੇ ਆਹਮੋ ਸਾਹਮਣੇ, ਦਸਮੇਸ਼ ਦੁਲਾਰੇ।
ਵਿਚ ਖੂੰਨ ਜੁਸਿਆਂ ਗੜ੍ਹਕਦਾ, ਲੈ ਸੂਤ ਦੁਧਾਰੇ।
ਤੇ ਅਖਾਂ ਰੋਹ ਵਿਚ ਸੁਟਦੀਆਂ ਮਘਦੇ ਅੰਗਿਆਰੇ।
ਇਉਂ ਤੂੰਬੇ ਉਡਣ ਮਾਸ ਦੇ ਜਿਉਂ ਭੰਭਰ ਤਾਰੇ।
ਇਉਂ ਰੰਗੇ ਚੇਹਰੇ ਜੋਸ਼ ਨਾਲ, ਜਿਉਂ ਨੀਂਗਰ ਖਾਰੇ।
ਫੜ ਲਈਏ ਜੀਂਦੇ ਗੁਰੂ ਨੂੰ, ਵਧ ਲਾਵਨ ਚਾਰੇ।
ਅਜ ਬੇਟੇ ਹਜ਼ਰਤ ਅਲੀ ਦੇ, ਆਏ ਕਰਨ ਨਤਾਰੇ।

ਦਸਮੇਸ਼ ਦੇ ਹਥ



ਜਦ ਖੰਡੇ ਸਿਰੀ ਦਸਮੇਸ਼ ਦੇ, ਮਾਰਨ ਲਸ਼ਕਾਰੇ।
ਉਹ ਮੁੜਦੇ ਸਫਾਂ ਵਲੇਟ ਕੇ, ਢਾਹ ਆਕੀ ਭਾਰੇ।
ਉਥੇ ਉਡਦਾ ਖੂੰਨ ਮੈਦਾਨ ਵਿਚ, ਦੇ ਇੰਝ ਨਜ਼ਾਰੇ।
ਪਈ ਜਿਉਂ ਰਾਣੀ ਦੇ ਬਾਗ ਨੂੰ, ਪਏ ਧੋਨ ਫੁਹਾਰੇ।
ਇਉਂ ਸੀਸ ਧੜਾਂ ਤੋਂ ਡਿਗਦੇ, ਜਿਉਂ ਟੁਟਣ ਤਾਰੇ।
ਪਏ ਇੰਝ ਅਣੀਆਲੇ ਸ਼ੂਕਦੇ, ਜਿਉਂ ਸੱਪ ਫੁੰਕਾਰੇ।

-੯o-