ਪੰਨਾ:ਉਪਕਾਰ ਦਰਸ਼ਨ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ਸੂਬੇ ਦੇ ਦਰਬਾਰ ਵਿਚ)

ਛੋਟੇ ਸਾਬਿਜ਼ਾਦੇ

ਹਾਂ ਉਮਰੋਂ ਭਾਵੇਂ ਸੂਬਿਆ, ਅਸੀ ਬਾਲ ਅੰਞਾਣੇ।
ਅਸੀਂ ਸ਼ੇਰ ਬਬਰ ਦੇ ਪੁਤ ਹਾਂ, ਇਸ ਲਈ ਜਰਵਾਣੇ।
ਹੁਣ ਕਰ ਲੈ ਭਾਵੇਂ ਅਸਾਂ ਤੇ ਮਨ ਆਏ ਭਾਣੇ।
ਨਹੀਂ ਅੰਮ੍ਰਿਤਧਾਰੀ ਜਾਨਦੇ, ਦੁਖ ਵਿਚ ਘਬਰਾਣੇ।
ਤੂੰ ਪਾ ਲੈ ਮੋਛੇ ਅਸਾਂ ਦੇ ਜੇ ਨੀ ਹੁਣ ਪਾਣੇ।
ਭਾਵੇਂ ਭਠੀ ਵਿਚ ਭੁੰਨ ਦੇ, ਸਾਨੂੰ ਵਾਂਗਰ ਦਾਣੇ।
ਸਾਨੂੰ ਦਿਸੇ ਗੋਲੀ ਗਨ ਦੀ, ਤੇਰੀ ਵਾਂਗ ਮਖਾਣੇ।
ਅਸਾਂ ਕਰਨਾ ਮੁਲਕ ਅਜ਼ਾਦ ਹੁਣ, ਦੁਣ ਦੁਸ਼ਟ ਮੁਕਾਣੇ।
ਅਸਾਂ ਖੂੰਨ ਨਾਲ ਰੰਗ ਦੇਸ਼ ਨੂੰ ਕੋਈ ਨਵੇਂ ਚੜ੍ਹਾਣੇ।
ਅਸਾਂ ਪਰਬਤ ਜੇਡੇ ਭਾਰ ਨੇ ਤਲੀਆਂ ਤੇ ਚਾਣੇ।
ਏਥੇ ਹਿਨਣੇ ਘੋੜੇ ਸਿੰਘ ਦੇ ਤੁਰ ਮੂਜੀ ਜਾਣੇ।
ਅਸਾਂ ਚਿਨਕੇ ਹਡੀਆਂ ਪੰਥ ਦੇ, ਹੁਣ ਮਹਿਲ ਬਨਾਣੇ।
ਖਾ ਖਾ ਸਟਾਂ ਪੂਰਨੇ, ਅਸਾਂ ਵਤਨ ਲਈ ਪਾਣੇ।

ਤੂੰ ਭਾਵੇਂ ਸਾਨੂੰ ਚੀਰਦੇ, ਧਰ ਸਿਰ ਤੇ ਆਰਾ।
ਅਸਾਂ ਮੌਤ ਦਾ ਤਖਤਾ ਸੂਬਿਆ, ਜਾਤਾ ਹੈ ਖਾਰਾ।
ਤੁਸੀਂ ਮੇਟ ਨਾ ਸਾਨੂੰ ਸਕਦੇ, ਲਾ ਬੈਠੇ ਓ ਚਾਰਾ।

-੯੪-