ਪੰਨਾ:ਉਪਕਾਰ ਦਰਸ਼ਨ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਰਹੂਗਾ ਏਥੇ ਖੜਕਦਾ, ਦਸਮੇਸ਼ ਨਗ਼ਾਰਾ।
ਹਥ ਚੁਕਿਆ ਤੁਸਾਂ ਨੇ ਜ਼ੁਲਮ ਤੇ, ਫੜ ਖੋਟਾ ਕਾਰਾ।
ਤੇ ਸਾਨੂੰ ਇਕ ਅਕਾਲ ਦਾ, ਹੈ ਸਿਰਫ ਸਹਾਰਾ।
ਤੁਸਾਂ ਫਰਜ਼ੀ ਮਜ਼੍ਹਬ ਬਣਾ ਲਿਆ, ਚੁਕ ਜ਼ਬਰ ਕਟਾਰਾ।
ਸਾਡੀ ਸਾਬਤ ਸੂਰਤ ਰਬ ਦੀ, ਸਿਰ ਤੇ ਦਸਤਾਰਾ।
ਅਸਾਂ ਗੰਜਾ ਕਾਣਾ ਹੂੰਞਣਾ, ਫੜ ਤੇਗ਼ ਬੁਹਾਰਾ।
ਹੁਣ ਵਹਿਣੀ ਵਿਚ ਪੰਜਾਬ ਦੇ, ਅੰਮ੍ਰਿਤ ਦੀ ਧਾਰਾ।
ਇਉਂ ਉਤਰ ਸੁਣ ਮੂੰਹ ਤੋੜਵੇਂ ਸੂਬਾ ਹਤਿਆਰਾ।
ਪੈਰਾਂ ਤਕ ਕੋਲੇ ਹੋ ਗਿਆ, ਸੜ ਰੋਹ ਵਿਚ ਸਾਰਾ।
ਆਹ ਤਿਖੀਆਂ ਸੂਲਾਂ ਜੰਮਦੀਆਂ, ਉਫ ਬੋਲ ਕਰਾਰਾ।
ਜੇ ਹੋ ਗਈਆਂ ਪਲ ਵਡੀਆਂ ਦੁਖ ਦੇਸਨ ਭਾਰਾ।
ਝਟ ਸਦ ਕੇ ਕੋਲ ਜਲਾਦ ਨੂੰ, ਇੰਞ ਹੁਕਮ ਉਚਾਰਾ।
ਵਿਚ ਨੀਂਹ ਦੇ ਜੋੜਾ ਚਿਣ ਦਿਉ, ਲਾ ਇਟਾਂ ਗਾਰਾ।

ਬਸ ਉਸੇ ਵਕਤ ਜਲਾਦ ਨੇ, ਦੂੰਹਾਂ ਨੂੰ ਫੜ ਕੇ।
ਗੰਗੂ ਤੇ ਸੁਚਾ ਨੰਦ ਦੀਆਂ, ਚੁਕਾਂ ਤੇ ਚੜ੍ਹ ਕੇ।
ਵਿਚ ਕੰਧ ਦੇ ਚਿਣਿਆ ਰਾਜ ਨੇ, ਬਾਂਹ ਲਤਾਂ ਘੜ ਕੇ।
ਜਦ ਸੁਣਿਆਂ ਗੁਜਰੀ ਮਾਤ ਨੇ, ਇਹ ਸਾਕਾ ਦੜ ਕੇ।
ਉਹਦਾ ਭੌਰ ਸਰੀਰ ਛਡ ਗਿਆ, ਗੁਰ ਮੰਤਰ ਪੜ੍ਹ ਕੇ।
ਇਕ ਝਟਕਾ ਆਇਅ ਕਹਿਰ ਦਾ, ਕੰਧ ਡਿਗੀ ਝੜ ਕੇ।
ਫਿਰ ਟੋਡਰ ਮਲ ਦੀਵਾਨ ਨੇ ਸਸਕਾਰੇ ਖੜਕੇ।

-੯੫-