ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/96

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦਸਮੇਸ਼ ਪਰਤੱਗਿਆ

ਖੰਡਾ ਦੁਧਾਰਾ ਸੂਤ ਕੇ,
ਉਠ ਤਖਤ ਤੋਂ ਇਉਂ ਦਸਿਆ।
ਰਹਿ ਸਕਦੀ ਨਹੀਂ ਹਿੰਦ ਤੇ,
ਹੁਣ ਕੂੜ ਵਾਲੀ ਮਸਿਆ।

ਤੇ ਹਿੰਦੀਆਂ ਦੇ ਹੁਣ ਝੰਡੇ,
ਉਚੇ ਝੁਲਾਏ ਜਾਣਗੇ।
ਸਦੀਆਂ ਦੇ ਸੁਤੇ ਸ਼ੇਰ ਜੋ,
ਹੁਣ ਤਾਂ ਜਗਾਏ ਜਾਣਗੇ।

ਅਕਸੀਰ ਇਕ ਆਂਦੀ ਏ ਮੈਂ,
ਮੁਰਦੇ ਜਵਾਲਣ ਵਾਲੜੀ।
ਨੈਣਾਂ ਦੇ ਵਿਚੋਂ ਬੀਰਤਾ ਦੀ,
ਅਗ ਉਛਾਲਣ ਵਾਲੜੀ।

-੯੬-