ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/97

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

'ਤੇਗ਼' ਬਾਪੂ ਦਾ ਤਾਂ ਹੀ,
ਲਹੂ ਚਵਾਇਆ ਗਿਆ ਏ।
ਜ਼ੁਲਮ ਵਾਲੇ ਬਿਰਛ ਦੀ,
ਜੜ੍ਹ ਨੂੰ ਹਲਾਇਆ ਗਿਆ ਏ।

ਕਢ ਦੇਸ਼ ਵਿਚੋਂ ਪਾਪ ਨੂੰ,
ਲੈਣਾ ਏ ਮੈਂ ਸਾਹ ਸੁਖ ਦਾ।
ਕੰਡਾ ਚੁਭੇ ਮਜ਼ਲੂਮ ਨੂੰ,
ਮੇਰਾ ਕਲੇਜਾ ਧੁਖਦਾ।

ਆਹ ਬੰਦਿਆਂ ਦੀ ਬੇ-ਪਤੀ,,
ਮੈਥੋਂ ਨਹੀਂ ਵੇਖੀ ਜਾਂਵਦੀ।
ਹੈ ਨਾਚ ਨੰਗੇ ਵੇਖ ਕੇ,
ਮੇਰੀ ਆਤਮਾਂ ਸ਼ਰਮਾਂਵਦੀ।

ਹੁਣ ਜੋਧਿਆਂ ਦੇ ਖੂਨ ਨੇ,
ਬਾਹਾਂ ਦੇ ਅੰਦਰ ਖੌਲਨੇ।
ਇਥੋਂ ਖਿਜ਼ਾਂ ਹੁਨ ਜਾਏਗੀ।
ਹੁਣ ਬਾਗ ਬੂਟੇ ਮੌਲਣੇ।

ਚਿੜੀਆਂ ਨੂੰ ਦੇ ਦੇ ਬਰਕਤਾਂ,
ਬਾਜਾਂ ਨੂੰ ਹੁਣ ਮੈਂ ਮਾਰਨਾ।
ਸ਼ੇਰਾਂ ਦੀਆਂ ਕੰਡਾਂ ਲਾਨ ਲਈ,
ਗਿਦੜਾਂ ਨੂੰ ਮੈਂ ਲਲਕਾਰਨਾ।

-੯੭-