ਪੰਨਾ:ਉਸਦਾ ਰੱਬ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਜ਼ਿੱਦ 'ਚ ਆ ਕੇ ਸੋਚਿਆ "ਲੈ ਇਹ ਨੂੰ ਪੇਚਾ ਲੜਾ ਕੇ ਦਖਾ ਈ ਦਈਏ।" ਬਜ਼ਾਰੋਂ ਸਭ ਤੋਂ ਸੋਹਣੀ ਪਤੰਗ ਖਰੀਦੀ। ਡੋਰ ਦੀ ਚਰਖੜੀ ਲਿਆਂਦੀ। ਸ਼ੀਸ਼ੇ ਤੇ ਗੂੰਦ ਨਾਲ ਡੋਰ ਸੂਤੀ । ਖੁਲ੍ਹੇ ਅਸਮਾਨ 'ਚ ਪਤੰਗ ਚੜ੍ਹਾ ਦਿੱਤੀ । ਪੇਚਾ ਲੜਿਆ । ਡੋਰ ਹੱਥੋਂ ਛੱਡ ਕੇ ਵੇਖੀ । ਪਤੰਗ ਡਗਮਗਈ । ਲੋਕੀਂ ਅੱਡੀਆਂ ਚੱਕ ਚੱਕ ਵੇਖਣ ਲੱਗੇ । ਅਸਮਾਨੇ ਚੜ੍ਹੀ ਪਤੰਗ ਜਦੋਂ ਜ਼ਮੀਨ ਤੇ ਡਿਗਣ ਨੂੰ ਹੋਈ ਲੋਕ ਤਾੜੀਆਂ ਮਾਰ ਮਾਰ ਹੱਸੇ । "ਲੁੱਟ ਲਉ" "ਲੁੱਟ ਲਉ" ਦਾ ਰੌਲਾ ਪਿਆ । ਇਹਨਾਂ ਦੀ ਲੁੱਟ ਤੋਂ ਬਚਾਉਣ ਲਈ ਮੈਂ ਫੇਰ ਡੋਰ ਖਿੱਚੀ । ਮੇਰੀ ਪਤੰਗ ਲੋਕਾਂ ਦੀਆਂ ਅੱਖਾਂ 'ਚ ਰੜਕਣ ਲੱਗੀ । ਫੇਰ ਮੈਂ ਵੀ ਉਹਨਾਂ ਅੱਖਾਂ 'ਚ ਰੋੜ ਵਾਂਗੂ ਰੜਕਣ ਲੱਗਾ...।
ਲੋਕਾਂ ਵਿੱਚ ਗੱਲ ਤੁਰੀ ਕਿ ਮੈਨੂੰ ਪਤੰਗ ਚੜ੍ਹਾਉਣੀ ਨਹੀਂ ਆਉਂਦੀ। ਪੇਚਾ ਲੜਾ ਕੇ ਡੋਰ ਕਟਵਾ ਕਿਉਂ ਨਹੀਂ ਲੈਂਦਾ। ਪਰ ਮੇਰੇ ਹੱਥੋਂ ਪਤੰਗ ਦਾ ਲੁਟਿਆ ਜਾਣਾ ਮੈਨੂੰ ਬੜਾ ਚੁਭਦਾ । ਆਖਰ ਮੈਂ ਲੁਟਵਾਉਣ ਲਈ ਤਾਂ ਪਤੰਗ ਨਹੀਂ ਲਿਆਂਦੀ। ਜੇ ਇਕ ਵਾਰ ਲੁੱਟੀ ਗਈ ਤਾਂ ਅੱਗੇ ਪਤਾ ਨਹੀਂ ਕਿਸ ਕਿਸ ਹਥੋਂ ਲੁੱਟੀ ਜਾਵੇ । ਮੈਂ ਆਪ ਹੀ ਉਸ ਹੱਥ ਪਤੰਗ ਫੜਾ ਦਿੰਦਾਂ ਜਿਸ ਨੂੰ ਚੜ੍ਹਾਉਣ ਦੀ ਜਾਚ ਹੋਵੇ ਅਤੇ ਡੋਰ ਘੁੱਟ ਕੇ ਫੜ ਸਕਦਾ ਹੋਵੇ । ਭਾਵੇਂ ਉਹ ਮੈਨੂੰ ਦੇਖ ਦੇਖ ਦੰਦ ਪੀਹਦਾ ਰਹੇ । ਮਨ ਹੀ ਮਨ ਸੋਚਦਾ ਰਹੇ 'ਵੱਡਾ ਪਤੰਗਬਾਜ਼ ।"
ਵਿਆਹ ਤੋਂ ਪਹਿਲਾਂ ਤਾਂ ਮੈਨੂੰ ਗੁੱਡੀ ਚੜ੍ਹਾਉਣ ਦਾ ਨਾ ਸ਼ੌਕ ਸੀ ਤੇ ਨਾ ਵੱਲ । ਉਦੋਂ ਤਾਂ ਮੈਂ ਪਤੰਗਬਾਜ਼ੀ ਦੇ ਨਾਂ ਤੋਂ ਐਵੇਂ ਡਰਦਾ ਸਾਂ । ਕੋਠੇ ਚੜ੍ਹ ਕੇ ਪੇਚਾ ਲੜਾਉਣ ਨੂੰ ਤਾਂ ਮੈਂ ਮੌਤ ਨੂੰ ਸੱਦਾ ਦੇਣਾ ਕਿਹਾ ਕਰਦਾ ਸਾਂ । ਉਦੋਂ ਤਾਂ ਇਕ ਕੁੜੀ ਨੇ ਹੀ ਮੇਰੀ ਡੋਰ ਨੂੰ ਵਲ ਪਾ ਲਏ ਸਨ ਤੇ ਮੇਰੀ ਪਤੰਗ ਡਗਮਗਾ ਗਈ ਸੀ । ਮੈਥੋਂ ਡੋਰ ਛੁੱਟ ਗਈ । ਉਸਨੇ ਮੈਨੂੰ ਕਿਹਾ ਸੀ, “ਦੇਖ ਨਾ ਪੇਚਾ ਲੜਾ ਕੇ .. ਕਦੇ ਚੜਾਈ ਨ੍ਹੀ ਪਤੰਗ... ਮੈਂ ਅਜ ਤੱਕ ਪਤੰਗ ਈ ਚੜ੍ਹਾਏ ਨੇ ਖਿੱਚ ਲੈ ਡੋਰ...ਚਾੜ੍ਹ ਦੇ ਗੁੱਡੀ ਅਸਮਾਨੀ...।" ਪਰ ਮੇਰੇ ਹੱਥੋਂ ਡੋਰ ਛੁੱਟ ਗਈ ਸੀ । ਉਸਦੇ ਹੱਥੋਂ ਵੀ ਸ਼ਾਇਦ ਡੋਰ ਢਿੱਲੀ ਪੈ ਗਈ । ਮੇਰੀ ਤੇ ਉਹਦੀ ਪਤੰਗ ਟੋਭੇ 'ਚ ਡਿੱਗ ਕੇ ਭਿੱਜ ਗਈ ਸੀ । ਉਦੋਂ ਮੈਂ ਕਿੰਨਾਂ ਭੋਲਾ ਸਾਂ ਪਰ ਅੱਜ ਤਾਂ ਜ਼ਿੱਦ 'ਚ ਆਇਆ ਪੱਕਾ ਪਤੰਗਬਾਜ਼ ਅਖਵਾਉਂਦਾ ਹਾਂ ।
ਮੈਂ ਅਕਸਰ ਸੋਚਦਾ ਕਿ ਇਹ ਬਦਮਾਨੀ ਦੀ ਬੋਝਲ ਪੰਡ ਕਿਉਂ ਖਾਹ-ਮਖਾਹ ਆਪਣੇ ਮੋਢੀ ਲੱਦੀ ਫਿਰਦਾ । ਇਸ ਪੰਡ ਨੂੰ ਚੁਰਾਹੇ ਸੁੱਟ ਕੇ ਅੱਗ ਲਾ ਦੇਣੀ ਚਾਹੁੰਦਾ ਹਾਂ । ਪਰ ਹੁਣ ਤਾਂ ਮੈਂ ਪੰਡ ਨੂੰ ਛੱਡਦਾ, ਪੰਡ ਮੈਨੂੰ ਨਹੀਂ ਛੱਡ ਰਹੀ ।

ਇਸਨੇ ਵੀ ਮੈਨੂੰ ਪੈਰ ਪੈਰ ਤੇ ਹੈਰਾਨ ਕਰਨ ਦੀ ਕੋਸ਼ਿਸ਼ ਕੀਤੀ । ਮੇਰੇ ਦੋਸਤਾਂ ਨਾਲ ਖੁਲ੍ਹ ਕੇ ਗੱਲਾਂ ਕਰਨ ਲੱਗ ਪਈ । ਜਦੋਂ ਮੈਂ ਲੇਟ ਘਰ ਮੁੜਾਂ ਤਾਂ ਇਸ ਨੂੰ ਹੁੰਦਾ ਹੈ ਕਿ ਸ਼ਾਇਚ ਮੈਂ ਕਿਸੇ ਕੁੜੀ ਨੂੰ ਮਿਲਕੇ ਆ ਰਿਹਾ ਹੋਵਾਂ । ਤਾਂ ਮੈਨੂੰ ਚਿੜ੍ਹਾਉਂਣ ਲਈ ਕਹੇਗੀ “ਹੁਣ ਤਾਂ ਫਲਾਣਾ ਜਬ੍ਹਲ ਜਿਆ ਨ੍ਹੀਂ ਕਦੇ ਆਇਆ ?" ਮੈਂ ਧੁਰ ਤੀਕ ਸੀਖਿਆ ਜਾਂਦਾ ਹਾਂ । ਵਿਚੇ ਵਿਚ ਇਹ ਵੀ ਸੋਚ ਜਾਂਦਾ ਹਾਂ

10/ਖ਼ਜ਼ਾਨਾ