ਪੰਨਾ:ਉਸਦਾ ਰੱਬ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਚੜ੍ਹ ਗਿਆ ।
ਗੱਡੀ ਤੁਰ ਪਈ । ਉਸ ਨਾਲੋਂ ਕਿਤੇ ਤੇਜ਼ ਉਹਦੇ ਖਿਆਲਾਂ ਦੀ ਲੜੀ ਤੁਰ ਪਈ । ਬਟਿਕਟੇ ਟੱਟੀਆਂ ਮੱਲਿਆਂ ਕਰਦੇ ਹਨ, ਪਰ ਸਚਦੇਵ ਸੀਟ ਮੱਲ ਕੇ ਬੈਠ ਗਿਆ। ਜੇ ਉਹ ਬਿਨ ਟਿਕਟਾ ਫੜਿਆ ਜਾਵੇ ਤਾਂ ਗੱਡੀ ਦੇ ਚੱਲਣ ਵਾਲੀ ਥਾਂ ਤੋਂ ਕਿਰਾਇਆ ਵਸੂਲਿਆ ਜਾਣਾ ਤੇ ਜੁਰਮਾਨਾ ਆਦਿ ਦਾ ਖਿਆਲ ਕਦੇ ਉਹਦੇ ਦਿਮਾਗ 'ਚ ਆਉਂਦਾ ... ਕਦੇ ਖਿੜਕੀ ਥਾਣੀਂ ਬਾਹਰ ਲਹਿਲਹਾਉਂਦੀਆਂ ਪੈਲੀਆਂ 'ਚ ਜਾ ਘੁੰਮਣ ਲਗਦਾ । ਸਚਦੇਵ ਨਿਸ਼ਚਿੰਤ ਬੈਠਾ ਰਿਹਾ ।...
ਉਸ ਨੇ ਚਲਦੀ ਗੱਡੀ 'ਚੋਂ ਛਾਲ ਮਾਰ ਦੇਣ ਦੀ ਸੋਚੀ ਪਰ ਉਹਤੋਂ ਇਉਂ ਵੀ ਨਾ ਹੋਇਆ। ਗੱਡੀ ਬਹੁਤ ਹੌਲੀ ਚਾਲ ਤੁਰ ਰਹੀ ਸੀ । ਹੋ ਸਕਦੈ ਕਿਧਰੇ ਉਹ ਮਾੜੀ ਮੋਟੀ ਸੱਟ ਖਾ ਕੇ ਬਚ ਜਾਵੇ । ਦੁਬਾਰਾ ਜ਼ਿੰਦਗੀ ਦੇ ਹੱਥ ਆਉਣ ਨਾਲੋਂ ਤਾਂ ਪੁਲਿਸ ਦੇ ਹੱਥ ਆਉਣਾ ਈ ਚੰਗਾ । ਇਹੋ ਸੋਚ ਕੇ ਉਹ ਸੀਟ ਉਤੇ ਈ ਡਟਿਆ ਰਿਹਾ |...
ਸ਼ਹਿਰ ਦੇ ਵੱਡੇ ਸਟੇਸ਼ਨ ਪੁੱਜਣ ਤੱਕ ਉਹਨੂੰ ਕੋਈ ਵੀ ਟਿਕਟ ਚੈਕਰ ਨਾ ਮਿਲਿਆ । ਗੱਡੀ ਪਲੈਟਫਾਰਮ ਤੇ ਉਹਦੀ ਜ਼ਿੰਦਗੀ ਵਾਂਝ ਹੀ ਖੜੋ ਗਈ । ਉਸਨੇ ਸੋਚਿਆ ਟਿਕਟ ਕੁਲੈਕਟਰ ਕੋਲ ਫਸਣ ਦਾ ਅਜੇ ਮੌਕਾ ਹੈ । ਬਾਹਰ ਨਿਕਲ ਰਹੀ ਭੀੜ ਨਾਲ ਹੀ ਉਹ ਵੀ ਫਸਣ ਦੇ ਖਿਆਲ ਨਾਲ ਗੇਟ ਤੇ ਪਹੁੰਚ ਗਿਆ ।...
ਟਿਕਟ ਕੁਲੈਕਟਰ ਨੂੰ ਵੇਖ ਕੇ ਉਹ ਪਸੀਨਾ ਪਸੀਨਾ ਹੋ ਗਿਆ । ਇਸ ਤੋਂ ਪਹਿਲਾਂ ਕਿ ਉਹ ਸਟੇਸ਼ਨ ਮਾਸਟਰ ਨੂੰ ਟਿਕਟ ਨਾ ਹੋਣ ਬਾਰੇ ਦੱਸ ਦਿੰਦਾ, ਉਹਦੇ ਦੋਸਤ ਟਿਕਟ ਕੁਲੈਕਟਰ ਨੇ ਉਹਨੂੰ ਆਵਾਜ਼ ਮਾਰ ਲਈ-“ਬੜੀ ਦੂਰੋਂ ਆ ਰਿਹੈ ਬਈ ?" ਉਸਨੇ ਟਿਕਟ ਦੀ ਅਣਹੋਂਦ ਬਾਰੇ ਦਸਿਆ ਵੀ ਪਰ ਕਿਸੇ ਕੁਝ ਨਾ ਸੁਣਿਆ । "ਚੱਲ ਯਾਰ ਮੈਂ ਟਿਕਟ ਦਾ ’ਚਾਰ ਪੌਣੈ !... ਊਂ ਠਹਿਰ ਮਾੜਾ ਜਾ ... ਭੀੜ ਭੁਗਤਾ ਲਾਂ ... ।" ਉਹਦਾ ਜਾਣ ਬੁਝ ਕੇ ਕੀਤਾ ਕਸੂਰ ਵੀ ਦੋਸਤੀ ਦੇ ਪਰਦੇ ਹੇਠ ਕੱਜਿਆ ਗਿਆ ।
ਸ਼ਹਿਰ ਦੀ ਟਰੈਫਿਕ ਵੇਖ ਕੇ ਉਸ ਨੂੰ ਹੋਰ ਮੌਕਾ ਅਜ਼ਮਾਉਣ ਦਾ ਖਿਆਲ ਆਇਆ । ਦੋਸਤ ਕੋਲੋਂ ਵਿਦਾਈ ਲੈ ਕੇ ਉਹ ਕਾਹਲੀ ਕਾਹਲੀ ਬਾਹਰ ਨੂੰ ਤੁਰਿਆ । ਟਰੱਕਾਂ ਦੀ ਨਸ਼ਦੀ ਰਫ਼ਤਾਰ ਤੋਂ ਉਹ ਜਾਣੂ ਸੀ। ਉਹ ਕਿੰਨੀ ਵਾਰੀ ਟਰੱਕ ਹੇਠ ਆਉਣ ਤੋਂ ਵਾਲ ਵਾਲ ਬਚਿਆ ਵੀ ਸੀ। ।
ਪਰ ਉਸ ਨੂੰ ਅਜਿਹਾ ਕੋਈ ਟਰੱਕ ਨਾ ਮਿਲਿਆ ਜਿਹੜਾ ਉਸਨੂੰ ਫੇਹ ਕੇ ਉਸਦੀ ਲਾਸ਼ ਸੜਕ ਉਤੇ ਹੀ ਪੋਸਟਰ ਵਾਝ ਚਿਪਕਾ ਜਾਂਦਾ ।
ਇੱਕ ਮੰਗਤੀ ਆਪਦੇ ਬੱਚੇ ਦੇ ਵਾਸਤੇ ਪਾ ਪਾ ਕੇ ਮੰਗ ਰਹੀ ਸੀ । ਸਚਦੇਵ ਨੂੰ ਆਪਣੇ ਬੱਚੇ, ਦਾ ਖਿਆਲ ਆਇਆ । ਉਸ ਨੂੰ ਪਤਾ ਸੀ ਉਸਦੀ ਅੜੀਅਲ ਪਤਨੀ ਨੇ ਦੂਜੀ ਸ਼ਾਦੀ ਨਹੀਂ ਕਰਾਉਣੀ । ਪਤਾ ਨਹੀਂ ਉਹਨੂੰ ਕੀ ਕੀ ਧੰਦ ਪਿੱਟਣੇ ਪੈਣ । ਅਨਪੜ੍ਹਤਾ ਕਾਰਣ ਉਸਨੂੰ ਐਨੀ ਚੰਗੀ ਨੌਕਰੀ ਵੀ ਨਹੀਂ ਮਿਲਣੀ । ਦਸਤਕਾਰੀ ਕੰਮੋ

ਉਸ ਦਾ ਰੱਬ/23