ਪੰਨਾ:ਉਸਦਾ ਰੱਬ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ੁਬਾਰ


ਇਹ ਤਾਂ ਮੇਰੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਉਂ ਵੀ ਵਾਪਰ ਜਾਵੇਗਾ । ...
ਮੈਂ ਉਥੇ ਇਸ ਖਿਆਲ ਨਾਲ ਗਿਆ ਸਾਂ ਕਿ ਮੈਨੂੰ ਉਥੇ ਕੋਈ ਜਾਣਦਾ ਨਹੀਂ ਸੀ, ਸੋ ਗਲਾਕੜੂ ਬੰਦੇ ਮੇਰਾ ਸਮਾਂ ਫਜ਼ੂਲ ਹੀ ਖਰਾਬ ਨਹੀਂ ਕਰਨਗੇ ਅਤੇ ਮੈਂ ਇਕਾਂਤ ਵਿੱਚ ਬੈਠ ਕੇ ਲਿਖ ਸਕਾਂਗਾ ।
ਥੋੜ੍ਹੀ ਕੁ ਗੱਲ ਬਾਤ ਤੋਂ ਬਾਅਦ ਹੀ ਮੇਰੇ ਦੋਸਤ ਨੇ ਮੈਨੂੰ ਦੱਸ ਦਿੱਤਾ ਕਿ ਉਸ ਕੋਲ ਇੱਕ ਅਜਿਹਾ ਦੋਸਤ ਵੀ ਆਉਂਦਾ ਹੈ, ਅਤੇ ਅੱਜ ਵੀ ਆਵੇਗਾ, ਜਿਹੜਾ ਆਪਣੀ ਹੀ ਡਫਲੀ ਵਜਾਉਂਦਾ ਹੈ ਅਤੇ ਦੂਜੇ ਦੀ ਗੱਲ ਹੀ ਨਹੀਂ ਸੁਣਦਾ। |
ਇਹ ਸੁਣਦਿਆਂ ਹੀ ਮੈਂ ਸੁੰਨ ਜਿਹਾ ਹੋ ਗਿਆ । ਜਿੱਥੇ ਮਰਜ਼ੀ ਚਲੇ ਜਾਉ, ਅਜਿਹੇ ਬੰਦੇ ਜ਼ਰੂਰ ਮਿਲ ਜਾਣਗੇ । ਕੀ ਥੁੜਿਆ ਪਿਆ ਸੀ ਭਲਾਂ ਅਜਿਹੇ ਬੰਦਿਆਂ ਬਿਨਾਂ, ਜਿਹੜੇ ਨਾ ਕੰਮ ਕਰਨ, ਨਾ ਕਰਨ ਦੇਣ ।...
ਬਸ ਵਿਚੋਂ ਉਤਰਦਿਆਂ ਹੀ ਮੈਂ ਆਪਣਾ ਪ੍ਰੋਗਰਾਮ ਉਲੀਕਣ ਲੱਗ ਪਿਆ ਸਾਂ । ਸਭ ਤੋਂ ਪਹਿਲਾਂ ਮੈਂ ਸਫ਼ਰ ਦਾ ਸਾਰਾ ਹਾਲ ਬਿਆਨ ਕਰ ਦੇਣਾ ਚਾਹੁੰਦਾ ਸੀ। ਉਸ ਦੋਸਤ ਕੋਲ ਮੌਜੂਦ ਸਹੂਲਤਾਂ ਦੇ ਸਹਾਰੇ ਮੈਂ ਮਿੰਟ ਮਿੰਟ ਦਾ ਹਿਸਾਬ ਲਾ ਰਿਹਾ ਸਾਂ। ਉਸਦੇ ਨੌਕਰ ਨੇ ਮੈਨੂੰ ਬੈਠੇ ਬਿਠਾਏ ਨੂੰ ਚਾਹ ਦੇ ਦੇਣੀ ਸੀ, ਰੋਟੀ ਥਾਏਂ ਪਰੋਸ ਦੇਣੀ ਸੀ, ਵੇਖ ਕੇ ਕੱਪੜੇ ਧੋ ਦੇਣੇ ਸਨ, ਬੂਟ ਪਾਲਿਸ਼ ਕਰ ਦੇਣੇ ਸਨ-ਮੈਨੂੰ ਉਥੇ ਲਿਖਣ ਤੋਂ ਬਿਨਾਂ ਹੋਰ ਕੋਈ ਵੀ ਫਿਕਰ ਨਹੀਂ ਸੀ। ਪਰ ਇਹ ਨਵੀਂ ਰਾਮ ਕਹਾਣੀ ਸੁਣ ਕੇ ਤਾਂ ਮੈਂ ਸਹਿਮ ਹੀ ਗਿਆ ਸਾਂ !
ਇਕ ਪਲ ਮੈਂ ਸੋਚਿਆ ਕਿ ਬੋਰੀਆ ਬਿਸਤਰਾ ਚੁੱਕ ਕੇ ਕਿਧਰੇ ਹੋਰ ਡੇਰਾ ਜਾ ਲਾਵਾਂ ।...
ਨਹਾ ਕੇ ਪਲੰਘ ਤੇ ਪਿਆ ਮੈਂ ਸੋਚ ਰਿਹਾਂ ਸਾਂ ਕਿ ਹੋਟਲ ਵਿਚ ਠਹਿਰਿਆਂ ਤਾਂ ਨਾਵਲ ਮਹਿੰਗਾ ਪਏਗਾ। ਪਰ ਮੈਨੂੰ ਕਮਰਾ ਵੀ ਕੈਦ ਵਾਂਗ ਲੱਗ ਰਿਹਾ ਸੀ । ਮੈਂ ਉਸ ਮਹਾਸ਼ੇ ਬਾਰੇ ਹੀ ਸੋਚਦਾ ਰਿਹਾ ਕਿ ਪਤਾ ਨਹੀਂ ਪਤੰਦਰ ਕਿਹੋ ਜਿਹਾ ਹੋਏਗਾ ਜਿਹੜਾ ਕਿਸੇ ਦੀ ਗੱਲ ਹੀ ਨਹੀਂ ਸੁਣਦਾ ।
ਮੇਰੇ ਦਿਮਾਗ ਵਿੱਚ ਬਾਘੀਆਂ ਪਾਉਂਦਾ ਨਾਵਲ ਦਾ ਪਲਾਟ ਬਿਨ ਪਾਣੀਉਂ ਮੱਛੀ