ਪੰਨਾ:ਉਸਦਾ ਰੱਬ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਅੱਛਾ, ਤਾਂ ਤੁਸੀਂ ਲੇਖਕ ਹੋ ? "ਮੇਰਾ ਨਾਂਹ ਵਿੱਚ ਜਵਾਬ ਸੁਣਨ ਤੋਂ ਪਹਿਲਾਂ ਹੀ ਉਹ ਨੇ ਆਪਣਾ ਗਿੱਲਾ ਪੀਹਣ ਪੀਹਣਾ ਸ਼ੁਰੂ ਕਰ ਦਿੱਤਾ ਉਸਦੇ ਪਿੱਛੇ ਆਪਣੇ ਦੋਸਤ ਨੂੰ ਅਵਾਕ ਖੜ੍ਹਾ ਵੇਖ ਮੇਰੇ ਬੁਲ੍ਹ ਸਿਉਂਤੇ ਹੀ ਗਏ...। ਉਹ ਲਗਾਤਾਰ ਬੋਲੀਂ ਹੀ ਜਾ ਰਿਹਾ ਸੀ |
ਲਿਖਣਾ ਬੜੀ ਵਧੀਆ ਗੱਲ ਐ । ਲੇਖਕ ਇੱਕ ਤਰਾਂ ਨਾਲ ਜਿਵੇਂ ਰੱਬ ਹੀ ਹੁੰਦੈ । ਉਹ ਦੇ ਹੱਥ ਇਨਸਾਫ਼ ਹੁੰਦੈ । ਉਹ ਜੀਹਨੂੰ ਚਾਹੇ ਫਾਂਸੀ ਲਾ ਸਕਦਾ ਹੈ ਤੇ ਕਿਸੇ ਨੂੰ ਫਾਂਸੀ ਦੇ ਤਖਤੇ ਤੋਂ ਹੇਠਾਂ ਲਾਹ ਸਕਦਾ ਹੈ...|” ਉਹ ਬੇਮਤਲਬ ਜਿਹਾ ਬੋਲਦਾ ਹਵਾ ਨੂੰ ਡਾਂਗਾਂ ਮਾਰਦਾ ਪ੍ਰਤੀਤ ਹੋ ਰਿਹਾ ਸੀ ।
"ਮੈ ਵੀ ਕਦੇ ਲਿਖਣਾ ਚਾਹਿਆ ਸੀ, ਪਰ ਮੇਰੀ ਕਿਸਮਤ ਵਿੱਚ ਐਨਾਂ ਵੱਡਾ ਹੋਣਾ ਕਿੱਥੇ ..?" ਮੈਂ ਸੋਚ ਰਿਹਾ ਸਾਂ ਕਿ ਉਹ ਕੋਈ ਫੜ੍ਹ ਮਾਰੇਗਾ । ਉਹ ਕੋਈ ਛੋਟਾ ਮੋਟਾ ਲਿਖਾਰੀ ਬਣ ਕੇ ਰਹਿ ਗਿਆ ਹੋਏਗਾ ਅਤੇ ਕਿਸੇ ਪਰਚੇ ਵਿੱਚ ਨਾਂ ਛਪਣ ਤੇ ਨਿਰਾਸ਼ ਹੋ ਬੈਠਾ ਹੋਏਗਾ।
"ਮੈਂ ਤੁਹਾਡੇ ਵਰਗੇ ਮਹਾਂ-ਪੁਰਸ਼ਾਂ ਨੂੰ ਕਈ ਸਾਲਾਂ ਤੋਂ ਮਿਲਣਾ ਲੋਚ ਹਾ ਸਾਂ । ਅੱਜ ਦਾ ਦਿਨ ਵੀ ਜਿਵੇਂ ਇਤਿਹਾਸਕ ਦਿਨ ਹੀ ਹੈ । ਮੈਂ ਅੱਜ ਆਪਣਾ ਰਿਹਾ ਗ਼ਮ ਤੁਹਾਡੀ ਝੋਲੀ ਉਲੱਦ ਦੇਣਾ ਚਾਹੁੰਦਾ ਹਾਂ, ਕਿਉਂਕਿ ਤੁਸੀਂ ਮੇਰੀ ਵੇਦਨਾ ਨੂੰ ਸਮਝੋਗੇ ... ਮੇਰੀ ਨਬਜ਼ ਪਛਾਣੋਗੇ ..ਮੇਰੇ ਠੇਸੇ ਅਰਮਾਨਾਂ ਨੂੰ ਧਰਵਾਸ ਦਿਉਗੇ ...|"
ਮੈਂ ਉਸ ਅੱਗੇ ਸ਼ਰਮਿੰਦਾ ਹੀ ਹੋਈ ਜਾ ਰਿਹਾ ਸਾ ਕਿ ਮੈਂ ਐਨਾ ਵੱਡਾ ਤੇ ਹਾਂ ਨਹੀਂ ਜਿੰਨਾ ਉਹ ਸਮਝੀਂਂ ਜਾ ਰਿਹਾ ਸੀ ਅਤੇ ਇਹ ਤਾਂ ਬਿਲਕੁਲ ਹੀ ਸਮਝ ਨਹੀਂ ਸੀ ਆ ਰਹੀ ਕਿ ਉਹਦਾ ਦੁੱਖ ਕੀ ਹੈ । ਬੱਸ ਉਹ ਤਾਂ ਲਗਾਤਾਰ ਬੋਲੀਂਂ ਜਾ ਰਿਹਾ ਸੀ ਜਿਵੇਂ ਕਿ ਉਸਨੂੰ ਕੋਈ ਭੁਲੇਖੇ ਨਾਲ ਕਾਂ ਮਾਰ ਕੇ ਖਵਾ ਗਿਆ ਹੋਵੇ !
ਲਉ ਜੀ, ਲੇਖਕ ਸਾਹਿਬ, ਲੋਕ ਮੈਨੂੰ ਕਹਿੰਦੇ ਨੇ ਕਿ ਮੈਂ ਬਹੁਤਾ ਬੋਲਦਾਂ...... ਬਹਤਾ ਨਾ ਬੋਲਾਂ ਤਾਂ ਕੀ ਕਰਾਂ, ਮੈਂ ਤਾਂ ਅੰਦਰ ਸਾਂਭੀ ਪਈ , ਅੱਗ · ਨਾਲ ਬਲ ਬਲ ਜਾਨਾਂ ... ਮੇਰੇ ਅੰਦਰ ਤਾਂ ਉਬਾਲ ਉਠਦੇ ਨੇ ..ਮੇਰਾ ਤਾਂ ਅੰਦਰ ਪੱਛਿਆ ਪਿਐ ।” ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਲੋਕਾਂ ਦੀ ਸ਼ਿਕਾਇਤ , ਮੇਰੇ ਕੋਲ ਕਰਕੇ ਮੈਥੋਂ ਉਹ ਕੀ ਕਰਵਾ ਲਏਗਾ ।...
“ਮੇਰੀ ਬੱਚੀ ਸੀ, ਬੜੀ ਪਿਆਰੀ . ਇੱਕ ਇੱਕ ਧੀ । ਬੜੇ ਤਰਲਿਆ ਨਾਲ ਉਹ ਜੀਅ ਪ੍ਰਾਪਤ ਕੀਤਾ ਸੀ ਅਤੇ ਉਸ ਤੋਂ ਬਾਅਦ ਮੇਰੀ ਪਤਨੀ ਦੀ ਕੁੱਖ ਨੂੰ ਕਦੇ ਭਾਗ ਨਹੀਂ ਲੱਗੇ... ਦਾਰੂ ਦਰਮਲ ਵੀ ਬਥੇਰਾ ਕਰਕੇ ਵੇਖ ਲਿਆ ...|" ਉਹ ਗੱਡੇ ਮੁਰਦੇ ਪੱਟੀਂਂ ਜਾ ਰਿਹਾ ਸੀ। ਮੈਨੂੰ ਸੁਝ ਨਹੀਂ ਸੀ ਰਿਹਾ ਕਿ ਮੈਨੂੰ ਇਹ ਸਾਰਾ ਕੁਝ ਸੁਣਾ ਕੇ ਮੇਰੀ ਕੀ ਮਦਦ ਲਏਗਾ ...ਪਰ ਉਹ ਤਾਂ ਬੇਰੋਕ ਬੋਲਦਾ ਹੀ ਚਲਾ ਜਾ ਰਿਹਾ ਸੀ ।
“ਜਦੋਂ ਕਿਧਰੇ ਵੀ ਕੋਈ ਵਾਹ ਨਾ ਚੱਲੀ ਤਾਂ ਪਤਨੀ ਤੇ ਮੈਂ ਉਸ ਬੱਚੀ ਨੂੰ ਹੀ ਸਭ ਕੁਝ ਸਮਝਣ ਲੱਗੇ । ਅਸੀਂ ਉਸ ਨੂੰ ਬਹੁਤ ਵੱਡੀ ਡਾਕਟਰ ਬਣਾਉਣ ਦੀ ਸੋਚ

ਉਸ ਦਾ ਰੱਬ/27