ਪੰਨਾ:ਉਸਦਾ ਰੱਬ.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਵਾਰਾਗਰਦ
 

ਉਹ ਜਦੋਂ ਹਸਪਤਾਲ ਵਿਚੋਂ ਨਿਕਲਿਆ ਉਸ ਨੂੰ ਸਾਰਾ ਕੁਝ ਉਦਾਸ ਉਦਾਸ ਦਿਸ ਰਿਹਾ ਸੀ । ਹਸਪਤਾਲ ਦੀਆਂ ਮੋਟੀਆਂ ਮੋਟੀਆਂ ਕੰਧਾਂ ਬਿਲਕੁਲ ਚੁੱਪ ਸਨ ਜਿਵੇਂ ਰੁੱਸ ਕੇ ਉਸ ਵੱਲ ਪਿੱਠ ਕੀਤੀ ਹੋਵੇ । ਡਾਕਟਰ, ਨਰਸਾਂ ਅਤੇ ਹੋਰ ਅਮਲਾ ਫੈਲਾ ਉਸ ਕੋਲੋਂ ਕਾਹਲੀ ਕਾਹਲੀ ਲੰਘ ਰਹੇ ਸਨ ਜਿਵੇਂ ਉਸ ਕੋਲੋਂ ਕੰਨੀ ਕਤਰਾ ਰਹੇ ਹੋਣ । ਮੇਨ ਗੇਟ ਮੂਹਰੇ ਬੈਠਾ ਕੁੱਤਾ ਚੁੱਪ ਚਾਪ ਬੈਠਾ ਉਸ ਵੱਲ ਵੇਖਦਾ ਵੇਖਦਾ ਜ਼ਮੀਨ ਤੇ ਸਿਰ ਸੁੱਟ ਕੇ ਲੇਟ ਗਿਆ ਸੀ । ਦਰਖਤ ਚੁੱਤ ਦੀ ਚਾਦਰ ਲਿਪਟੀ ਖੜ੍ਹੇ ਸਨ । ਸ਼ਾਇਦ ਉਨ੍ਹਾਂ ਨੂੰ ਆ ਰਹੇ ਮਰੀਜਾਂ ਤੇ ਜਾ ਰਹੇ ਮੁਰਦਿਆਂ ਦਾ ਅਫਸੋਸ ਹੋਵੇ । ਡਾਕਟਰ ਦੀ ਲਿਖੀ ਦਵਾਈ ਵਾਲੀ ਪਰਚੀ ਹੱਥ ਵਿੱਚ ਫੜੀਂ ਉਹ ਤੇਜ਼ ਕਦਮੀਂ ਤੁਰਦਾ ਖਮੋਸ਼ੀ ਦੀ ਖਾਈ ਵਿੱਚ ਨਿਘਰਦਾ ਹੀ ਜਾ ਰਿਹਾ ਸੀ ।
ਉਸ ਨੂੰ ਸੁਝ ਹੀ ਨਹੀਂ ਸੀ ਰਿਹਾ ਕਿ ਇਹ ਦਵਾਈ ਉਸਨੂੰ ਮਿਲੇਗੀ ਕਿਸ ਦੁਕਾਨ ਤੋਂ । ਇਸ ਡਾਕਟਰ ਦੀ ਲਿਖੀ ਦਵਾਈ ਵਾਸਤੇ ਉਸਨੂੰ ਪਹਿਲਾਂ ਵੀ ਬਹੁਤ ਖੱਜਲ ਹੋਣਾ ਪਿਆ ਸੀ । ਜਿਸ ਦੁਕਾਨ ਤੇ ਜਾਂਦਾ, ਪਰਚੀ ਨੂੰ ਪੜ੍ਹ ਕੇ ਮੁਸਕਰਾ ਕੇ ਸਿਰ ਹਿਲਾ ਦਿੱਤਾ ਜਾਂਦਾ । ਇਸ ਵਾਰ ਵੀ ਉਹ ਅੱਗੇ ਅੱਗੇ ਵਧੀਂ ਜਾ ਰਿਹਾ ਸੀ ਪਰ ਉਸ ਨੂੰ ਦਵਾਈ ਮਿਲ ਜਾਣ ਬਾਰੇ ਕੋਈ ਪਤਾ ਨਹੀਂ ਸੀ ।
ਉਸਦੀ ਬੇਬੇ ਨੂੰ ਬਿਮਾਰ ਹੋਇਆਂ ਮਹੀਨੇ ਤੋਂ ਉਪਰ ਹੋ ਗਿਆ ਸੀ ਪਰ ਮੌੜ ਨਾ ਪੈਣ ਕਾਰਨ ਉਸਦਾ ਕਲੇਜਾ ਮੁੱਠੀ ’ਚ ਆਇਆ ਪਿਆ ਸੀ । ਉਹ ਬੇਬੇ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰ ਰਿਹਾ ਸੀ, ਪੈਸਾ ਪਾਣੀ ਵਾਂਗ ਰੋੜ੍ਹ ਰਿਹਾ ਸੀ, ਨੀਂਦ ਹਰਾਮ ਹੋਈ ਪਈ ਸੀ । ਉਡੇ ਫਿਰਦਿਆਂ ਉਸਨੂੰ ਉਹਨਾਂ ਦਿਨਾਂ ਦੀ ਯਾਦ ਤਾਜ਼ਾ ਹੋ ਜਾਂਦੀ, ਜਿਨ੍ਹਾਂ ਦਿਨਾਂ 'ਚ ਬੇਬੇ ਉਸ ਲਈ ਫਿਕਰਮੰਦ ਸੀ । ਜਦੋਂ ਹੱਥਾਂ ਵਿੱਚ ਹੀ ਆਇਆ ਪਿਆ ਸੀ । ਉਹ ਉਹਦੇ ਲਾਡ ਪਿਆਰ ਦੇ ਨਿਘ ਨਾਲ ਹੀ ਠੀਕ ਹੋ ਗਿਆ ਜਾਪਦਾ ਸੀ ।
ਉਸਨੂੰ ਉਹਨਾਂ ਦਿਨਾਂ ਦੀ ਯਾਦ ਆਈ ਜਦੋਂ ਉਸਦੇ ਬਾਪ ਦੀ ਮੌਤ ਤੋਂ ਬਾਅਦ ਉਸਦੀ ਬੇਬੇ ਨੂੰ ਉਸਦੀ ਮਾਸੀ ਕੋਲ ਜਾਣਾ ਪਿਆ ਸੀ । ਪਰ ਉਥੋਂ ਉਸਨੂੰ ਆਸਰੇ ਦੀ ਥਾਂ ਠੋਕਰਾਂ ਤੋਂ ਬਿਨਾਂ ਕੁਝ ਵੀ ਨਹੀਂ ਸੀ ਮਿਲਿਆ। ਉਥੋਂ ਉਸਨੂੰ ਮੀਹ ਪੈਂਦੇ ਵਿਚ ਹੀ ਨਿਕਲਣਾ ਪਿਆ ਸੀ ਅਤੇ ਬੇਬੇ ਦੀ ਝੋਲੀ ਪੁੱਤਰ ਦੀ ਬਿਮਾਰੀ ਨਾਲ ਅੱਟੀ ਗਈ ਸੀ । ਉਸਨੂੰ ਲੱਗਾ ਜਿਵੇਂ ਬੇਬੇ ਉਸਦਾ ਇਮਤਿਹਾਨ ਲੈ ਰਹੀ ਹੋਵੇ ਅਤੇ ਉਹ ਪੈਰ ਪੈਰ ਤੇ ਅਸਫਲ ਹੋ ਰਿਹਾ ਸੀ ।
ਪਰਚੀ ਉਸਨੇ ਹੱਥ ਵਿੱਚ ਹੀ ਫੜੀ ਹੋਈ ਸੀ ਅਤੇ ਦਵਾਈ ਪੁਛਦਿਆਂ ਪੁਛਦਿਆ