ਪੰਨਾ:ਉਸਦਾ ਰੱਬ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖੱਜਲ ਖੁਆਰੀ ਦੀ ਸਾਰੀ ਥਕ ਵਟ ਛੱਡ ਕੇ ਤੇ ਮਨ ਹੀ ਮਨ ਚੋਂਕੀਦਾਰ ਨੂੰ ਬੁਰਾ ਭਲਾ ਆਖਦਾ ਉਹ ਅਫਸਰ ਦੇ ਕਮਰੇ ਵੱਲ ਵਧਿਆ । ਉਸ ਨੂੰ ਦੂਹਰੀ ਖੁਸ਼ੀ ਮਿਲਣ ਦਾ ਮੌਕਾ ਸੀ । ਇਕ ਪਾਸੇ ਤਾਂ ਅਫ਼ਸਰ ਨੇ ਉਸ ਦੀ ਦਿਲੋਂ ਮਦਦ ਕਰਨੀ ਸੀ ਅਤੇ ਉਸ ਦੀ ਬੇਬੇ ਦਾ ਦੁਖ ਕਟਿਆ ਜਾਣਾ ਸੀ, ਉਸ ਨੂੰ ਬਿਮਾਰੀ ਤੋਂ ਛੁਟਕਾਰਾ ਮਿਲ ਜਾਣਾ ਸੀ, ਦੂਜੇ ਪਾਸੇ ਉਸਨੂੰ ਅਫਸਰ ਨੇ ਆਪਣੇ ਕੰਮ ਲਈ ਬੁਲਾਇਆ ਹੋਇਆ ਸੀ । ਇਸ ਤਰ੍ਹਾਂ ਉਸਨੇ ਅਫਸਰ ਤੇ ਅਹਿਸਾਨ ਕਰ ਦੇਣਾ ਸੀ ।
ਸਾਰੀ ਥਕਾਵਟ ਭੂੰਜੇ ਪਟਕਾ ਉਸਨੇ ਅਫਸਰ ਦੇ ਕਮਰੇ 'ਚ ਜਾ ਉਸ ਨੂੰ ਮੁਸਕਰਾ ਕੇ ਦੁਆ ਸਲਾਮ ਕੀਤੀ । ਪਰ ਅਫਸਰ ਨੂੰ ਲੱਗਾ ਜਿਵੇਂ ਉਸਦੇ ਕੰਨੀਂ ਉਸ ਨੇ ਥ੍ਰੀ-ਨਾਟ-ਟ੍ਰੀ ਦੀ ਗੋਲੀ ਛੱਡੀ ਹੋਵੇ । ਅਫਸਰ ਭਰਿਆ ਪੀਤਾ ਬੈਠਾ ਸੀ । ਉਸ ਨੂੰ ਦੇਖਦਿਆਂ ਹੀ ਉਹ ਭੜਕ ਉਠਿਆ, ਅਸਮਾਨੀ ਬਿਜਲੀ ਵਾਂਗ ਕੜਕਿਆ- "ਕਿੱਥੇ ਸੀ ਤੂੰ ਸਵੇਰ ਦਾ ?" ਅਫਸਰ ਜਿਵੇਂ ਉਸਨੂੰ ਝਿੜਕਣ ਵਾਸਤੇ ਹੀ ਉਡੀਕ ਰਿਹਾ ਹੋਵੇ ਤੇ ਕੰਮ ਜਿਹੜਾ ਉਸਨੇ ਕਰਾਉਣਾ ਸੀ, ਉਹ ਇੰਤਜ਼ਾਰ ਦੇ ਪੈਰਾਂ ਹੇਠ ਹੀ ਕੁਚਲਿਆ ਗਿਆ ਹੋਵੇਗਾ । ਆਪਣੇ ਕੰਮ ਲਈ ਮੂੰਹ ਖੋਲ੍ਹਣ ਤੋਂ ਪਹਿਲਾਂ ਉਸ ਲਈ ਅਫਸਰ ਦੇ ਗੁੱਸੇ ਦਾ ਜਵਾਬ ਦੇਣਾ ਹੀ ਔਖਾ ਹੋ ਗਿਆ ।
"ਮੈਂ ਅਸਲ `ਚ ਘਰ ਨਹੀਂ ਆਇਆ ।" ਉਹ ਅਜੇ ਇੰਨਾ ਕੁ ਹੀ ਬੋਲ ਸਕਿਆ ਸੀ ਕਿ ਅਫਸਰ ਫੇਰ ਛੱਤਣੀ ਜਾ ਚੜ੍ਹਿਆ । ਉਸਨੇ ਆਪਣੀਆਂ ਘੁਰਕੀਆਂ ਨਾਲ ਹੀ ਉਸਨੂੰ ਬਾਹਰ ਧਕੇਲ ਸੁਟਿਆ । ਉਹ ਕਹਿੰਦਾ ਵੀ ਰਿਹਾ ਕਿ ਉਹ ਹੁਣ ਤਾਂ ਆ ਹੀ ਗਿਆ ਹੈ, ਜਿਹੜਾ ਵੀ ਕੰਮ ਹੈ ਉਹ ਕਰ ਸਕਦਾ ਹੈ । ਪਰ ਉਹ ਤਾਂ ਗੁੱਸੇ ਵਿੱਚ ਕੁਰਸੀ ਤੇ ਬੈਠਾ ਹੀ ਜ਼ਹਿਰੀ ਸੱਪ ਵਾਂਗ ਮੇਹਲ ਰਿਹਾ ਸੀ । ਉਹ ਅਫਸਰ ਦੇ ਕਮਰੇ ਵਿਚੋਂ ਨਿਕਲ ਕੇ ਆਪਣੇ ਕਮਰੇ 'ਚ ਬੈਠ, ਰੱਬ ਨੂੰ ਗਾਹਲਾਂ ਦੇਣ ਲੱਗ ਪਿਆ । ਉਹ ਸਭ ਕੁਝ ਕਰ ਰਿਹਾ ਸੀ ਪਰ ਹਾਲਤਾਂ ਨੇ ਉਸਨੂੰ ਬਿਲਕੁਲ ਨਿਤਾਣਾ ਬਣਾ ਦਿੱਤਾ ਸੀ । ਉਸ ਨੂੰ ਪਤਾ ਨਹੀਂ ਕਿਹੜੇ ਜਨਮ ਦੀ ਸਜ਼ਾ ਮਿਲ ਰਹੀ ਸੀ ਕਿ ਜਿਧਰ ਨੂੰ ਵੀ ਉਹ ਸਫਲਤਾ ਦੇ ਦੀਦਾਰ ਕਰਨ ਤੁਰਦਾ, ਉਧਰ ਹੀ ਅਸਫਲਤਾ ਖੜ੍ਹੀ ਉਸਦਾ ਮੂੰਹ ਚਿੜਾ ਰਹੀ ਹੁੰਦੀ ।
ਉਹ ਆਪਣੇ ਕਮਰੇ ਵਿੱਚ ਬੈਠਾ ਸੋਚਦਾ ਰਿਹਾ ਕਿ ਅਫਸਰ ਨੂੰ ਯਾਦ ਤਾਂ ਕਰਾਵੇ ਜੋ ਉਸਨੇ ਮਦਦ ਕਰਨ ਦੀ ਫੜ੍ਹ ਮਾਰੀ ਸੀ । ਉਹ ਫੇਰ ਤੀਲ੍ਹਾ ਤੀਲ੍ਹਾ ਹੋਏ ਤਾਣ ਨੂੰ ਇਕੱਠਾ ਕਰਦਾ ਅਫਸਰ ਨੂੰ ਦੁਬਾਰਾ ਮਿਲਣ ਦਾ ਮਨ ਬਣਾ ਰਿਹਾ ਸੀ |
ਉਸਨੂੰ ਪਤਾ ਤਾਂ ਸੀ ਕਿ ਅਫਸਰ ਇਕ ਵਾਰੀ ਵਿਗੜ ਬੈਠੇ ਫੇਰ ਸਾਰਾ ਦਿਨ ਵਿਗੜਿਆ ਰਹਿੰਦਾ ਹੈ ਅਤੇ ਕੁਝ ਵੀ ਆਪਣੇ ਹਿੱਤ ਵਿੱਚ ਕਹਿਣਾ ਫਜੂਲ ਹੁੰਦਾ ਹੈ ਪਰ ਉਹ ਫਸਿਆ ਹੋਇਆ ਸੀ । ਇਸੇ ਕਰਕੇ ਦਰਵਾਜ਼ਾ ਖੋਹਲ ਕੇ ਫੇਰ ਅੰਦਰ ਜਾ ਖੜ੍ਹਿਆ । ਅਫਸਰ ਜਾਣ ਲਈ ਤਿਆਰ ਹੀ ਬੈਠਾ ਸੀ । ਲਗਦਾ ਸੀ ਉਸਨੂੰ ਕੋਈ ਕੰਮ ਨਹੀਂ ਸੀ

32/ਆਂਵਾਰਾਗਰਦ