ਪੰਨਾ:ਉਸਦਾ ਰੱਬ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸੱਪ ਮਹਿਕ ਦਾ ਸ਼ੈਦਾਈ ਹੁੰਦਾ ਹੈ । ਇੱਕ ਵਾਰੀ ਨਵ-ਵਿਆਹੀ ਵਹੁਟੀ ਸੁੱਤੀ ਪਈ ਸੀ । ਜਿਸਦੀ ਲਮਕਦੀ ਚੁੰਨੀ ਉਤੋਂ ਦੀ ਸੱਪ ਚੜ੍ਹ ਗਿਆ ਅਤੇ ਉਸ ਦੇ ਮੂੰਹ ਤੋਂ ਸਾਰੀ ਮਹਿਕ ਚੂਸ ਕੇ ਉਸਨੂੰ ਨਿਰਜਿੰਦ ਛੱਡ ਕੇ ਚਲਾ ਗਿਆ ਸੀ । ਪਰ ਟੁੰਡ ਮੁੰਡ ਰੁੱਖ ਤੇ ਸੱਪ ਵੇਖ ਮੈਂ ਹੈਰਾਨ ਹੋਈ ਜਾ ਰਿਹਾ ਸਾਂ ।
ਪਰ੍ਹੇ ਬੇਆਬਾਦ ਪਈ ਜ਼ਮੀਨ ਵਿੱਚ ਚੂਹਿਆਂ ਦੀਆਂ ਖੁੱਡਾਂ ਵਿਚੋਂ ਚੂਹਿਆਂ ਦੀ ਸਫਾਈ ਕਰਕੇ ਹਟਿਆ ਸੱਪ ਫੁੰਕਾਰੇ ਮਾਰਦਾ ਟਹਿਲਦਾ ਫਿਰ ਰਿਹਾ ਸੀ । ਜੋ ਸੱਪ ਚੂਹਿਆਂ ਨਾਲ ਰੱਜ ਜਾਵੇ ਤਾਂ ਉਹਨੂੰ ਹਫਤਾ ਕੁਝ ਖਾਣ ਦੀ ਲੋੜ ਨਹੀਂ ਪੈਂਦੀ ਤੇ ਜੇ ਸੱਪ ਸੱਪ ਨੂੰ ਖਾ ਲਵੇ ਤਾਂ ਛੇ ਮਹੀਨ ਤੱਕ ਨਿਸ਼ਚਿੰਤ ਹੋ ਜਾਂਦਾ ਹੈ ।
ਟਹਿਲਦਾ ਟਹਿਲਦਾ ਸੱਪ ਤੇਜ਼ਗਤੀ 'ਚ ਪੂਛਲ ਹਿਲਾਉਂਦਾ ਦਰਖਤ ਤੋਂ ਹੇਠਾਂ ਉਤਰ ਆਇਆ ਅਤੇ ਮੈਨੂੰ ਪਤਾ ਹੀ ਨਾ ਲੱਗਾ ਉਹ ਕਿਵੇਂ ਮੰਜੇ ਉਤੇ ਚੜ੍ਹ ਆਇਆ । ਮੇਰੀ ਲੱਤ ਉਸ ਨੇ ਘੁੱਟ ਕੇ ਜਕੜ ਲਈ । ਮੈਥੋਂ ਚੀਕ ਵੀ ਨਹੀਂ ਸੀ ਮਾਰੀ ਜਾ ਸਕੀ ।
ਮੇਰੇ ਦੇਖਦੇ ਹੀ ਸੱਪ ਅਲੋਪ ਹੋ ਗਿਆ ਅਤੇ ਉਸਦੀ ਥਾਂ ਸਾਡੇ ਗਵਾਂਢੀ ਨੇ ਲੈ ਲਈ । ਪਤਾ ਨਹੀਂ ਉਹ ਸੱਪ ਹੀ ਕੋਈ ਕਰਾਮਾਤੀ ਸੀ ਜੋ ਆਪਣਾ ਰੂਪ ਬਦਲ ਬਦਲ ਮੈਨੂੰ ਸਤਾ ਰਿਹਾ ਸੀ । ਉਸਨੇ ਮੇਰੀ ਬਾਂਹ ਨੂੰ ਫੜ ਕੇ ਮਰੋੜਨਾ ਸ਼ੁਰੂ ਕੀਤਾ । ਮੈਂ ਸਾਰਾ ਜ਼ੋਰ ਲਾ ਕੇ ਚੀਕਣਾ ਚਾਹੁੰਦਾ ਸੀ ਪਰ ਮੈਥੋਂ ਚੀਕਿਆ ਨਾ ਗਿਆ |
ਇੱਕ ਵਾਰੀ ਇੰਨ੍ਹਾਂ ਦੇ ਅੰਦਰੋਂ ਸਾਡੇ ਖਿਲਾਫ ਹੋ ਰਹੀਆਂ ਗੱਲਾਂ ਦੀ ਆਵਾਜ਼ ਆ ਰਹੀ ਸੀ । ਉਸ ਦਿਨ ਤੋਂ ਅਸੀਂ ਉਨ੍ਹਾਂ ਨਾਲ ਬੋਲਣਾ ਬੰਦ ਕਰ ਦਿੱਤਾ । ਸਾਡੇ ਰਿਸ਼ਤੇਦਾਰ ਵੀ ਸਾਡੇ ਨਾਲ ਬੋਲਣਾ ਛੱਡ ਗਏ ਕਿਉਂਕਿ ਉਹ ਇਨ੍ਹਾਂ ਨੂੰ ਸਾਡੇ ਨਾਲੋਂ ਜ਼ਿਆਦਾ ਨਜ਼ਦੀਕੀ ਸਮਝਦੇ ਸਨ ।
ਉਨ੍ਹਾਂ ਦਿਨਾਂ ਵਿੱਚ ਮੇਰੀ ਮਾਂ ਇਸ ਦੁਨੀਆਂ ਨੂੰ ਅਲਵਿਦਾ ਆਖ ਮੈਨੂੰ ਅੰਬਰੀ ਆਂਡੇ ਵਾਂਗ ਛੱਡ ਗਈ ਸੀ । ਮੇਰੇ ਰਿਸ਼ਤੇਦਾਰ ਮੈਨੂੰ ਇਸ ਘਰ ਵਿਚੋਂ ਧਕੇਲ ਸੁੱਟਣ ਦੀਆਂ ਤਜ਼ਵੀਜ਼ਾਂ ਘੜ ਰਹੇ ਸਨ । ਤਦੇ ਸਾਡਾ ਪੜੋਸੀ ਮੈਨੂੰ ਦੋਵੇਂ ਮੋਢਿਆਂ ਤੋਂ ਫੜ ਕੇ ਹਲੂਣਾ ਦੇ ਰਿਹਾ ਸੀ ਪਰ ਮੇਰੇ ਮੂੰਹੋ ਕੋਈ ਆਵਾਜ਼ ਨਹੀਂ ਸੀ ਨਿਕਲ ਰਹੀ ।
ਮਾਂ ਨੇ ਇਹਨਾਂ ਰਿਸ਼ਤੇਦਾਰਾਂ ਕੋਲ ਕੁਝ ਚਾਂਦੀ ਦੇ ਰੁਪਈਏ ਅਮਾਨਤ ਵਜੋਂ ਰੱਖੇ ਸਨ ਜੋ ਉਸਨੂੰ ਮਰਨ ਤੀਕ ਵੀ ਵਾਪਸ ਨਹੀਂ ਮਿਲ ਸਕੇ । ਸਾਰੀ ਉਮਰ ਉਹ ਇਹੋ ਰੋਣਾ ਰੋਂਦੀ ਰਹੀ ਕਿ ਜੇ ਉਹ ਪੈਸੇ ਬੈਂਕ ਵਿੱਚ ਰੱਖੇ ਹੁੰਦੇ ਤਾਂ ਕੁਝ ਤੋਂ ਕੁਝ ਬਣਿਆ ਹੋਣਾ ਸੀ । ਪਰ ਮਾਂ ਤਾਂ ਸਾਰੀ ਉਮਰ ਮਜ਼ਦੂਰੀ ਹੀ ਕਰਦੀ ਰਹੀ। ਉਸਦੇ ਹੱਥਾਂ 'ਚ ਪਏ ਮਜ਼ਦੂਰੀ ਦੇ ਅੱਟਣ ਚਿਤਾ ਦੀ ਅੱਗ ਵੀ ਨਹੀਂ ਸਾੜ ਸਕੀ ।
ਮਾਂ ਦੇ ਗਿਲੇ ਸ਼ਿਕਵੇ ਦੁਸ਼ਮਣੀ ਮੁੱਲ ਲੈਣ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਾ ਕਰ ਸਕੇ । ਉਸ ਦੇ ਜਿਉਦਿਆਂ ਇਹ ਘਰ ਖੋਹਣ ਦੀਆਂ ਤਜ਼ਵੀਜਾਂ ਬਣਾਉਂਦੇ ਰਹਿੰਦੇ ਅਤੇ ਉਸ ਮਰਨ ਤੋਂ ਬਾਅਦ ਤਾਂ ਉਹਨਾਂ ਦਾ ਦਿਮਾਗ ਚੌਵੀ ਘੰਟੇ ਇਹ ਜੁਗਤ ਢੂੰਡਣ ਵਿੱਚ

42/ਪੈਰਾਂ ਵਾਲਾ ਸੱਪ