ਪੰਨਾ:ਉਸਦਾ ਰੱਬ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲਿਆ | ਬਰੀਕ ਬਰੀਕ ਭੂਰ ਜਿਹੀ ਪੈ ਰਹੀ ਸੀ । ਸ਼ਾਇਦ ਗੜ੍ਹੇ ਪੱਕੇ ਹਟੇ ਸਨ । ਬੋਰੀ ਦੀ ਝੁੱਬੀ ਬੀ ਸਿਰਫ ਉਸ ਦੇ ਸਿਰ ਨੂੰ ਬਚਾ ਰਹੀ ਸੀ । ਪੈਰਾਂ, ਛਾਤੀ, ਅੱਖਾਂ, ਮੂੰਹ ਉਤੇ ਡਿਗਦੀਆਂ ਠੰਢੀਆਂ ਬੂੰਦਾਂ ਉਸ ਅੰਦਰ ਕਾਂਬਾ ਛੇੜ ਰਹੀਆਂ ਸਨ ।
ਉਸਨੇ ਦੇਖਿਆ ਧਰਤੀ ਪਾਣੀ ਸੋਕ ਰਹੀ ਸੀ । ਅਜੇ ਉਹਨੂੰ ਧਰਤੀ ਐਨੀ ਗਿੱਲੀ ਨਹੀਂ ਸੀ ਹੋਈ ਲੱਗੀ ਜਿਥੇ ਪਾਣੀ ਦਾ ਰੋੜ ਬਣ ਸਕੇ । ਪਤਲੀ ਪਤਲੀ ਬੂੰਦ ਤੋਂ ਉਹਨੂੰ ਲੱਗਾ ਕਿ ਇਹ ਬੱਦਲ ਕਿਧਰੇ ਹੋਰ ਹੀ ਵਸੇਗਾ । "ਕਹਾਂ ਸੀ ਛੋਕਰੀ ਕਾ ਯਾਰ ਲਗਿਆ ਗਰਜਣ ਸਾਲੇ ਨੇ ਨੀਂਦ ਓ ਹਰਾਮ ਕਰਦੀ ।" ਸੋਚਦਾ ਸੋਚਦਾ ਉਹ ਵਾਪਸ ਕਮਰੇ 'ਚ ਮੁੜ ਆਇਆ ਤੇ ਝੁਬੀ ਸਿਰ ਤੋਂ ਲਾਹ ਕੇ ਪਰ੍ਹਾਂ ਵਗਾਹ ਮਾਰੀ । ਮੰਜੇ ਤੇ ਬੈਠਣ ਲੱਗਾ ਤਾਂ ਉਸਦੀ ਪਤਨੀ ਉਥੇ ਨਹੀਂ ਸੀ ।
ਉਸਦਾ ਅੰਗ ਅੰਗ ਦਰਦ ਨਾਲ ਟਸ ਟਸ ਕਰਨ ਲੱਗਾ । ਜਦੋਂ ਉਹ ਦੋਵੇਂ ਥੱਕ ਟੁੱਟ ਕੇ ਸ਼ਾਮ ਨੂੰ ਮੰਜੇ ਤੇ ਢੇਰੀ ਹੁੰਦੇ ਤਾਂ ਉਹਨਾਂ ਦਾ ਰੋਮ ਰੋਮ ਪੀੜ ਨਾਲ ਪਰੋਇਆ ਪਿਆ ਹੁੰਦਾ । ਇਸ ਵੇਲੇ ਕਾਲੀ ਬੋਲੀ ਰਾਤ ਵਿੱਚ ਉਹ ਪਤਾ ਨਹੀਂ ਕਿਥੇ ਚਲੀ ਗਈ ਸੀ ।
ਉਸ ਨੂੰ ਚੇਤੇ ਆਇਆ ਕਿ ਜਦੋਂ ਵੀ ਉਹਨੂੰ ਪ੍ਰੇਸ਼ਾਨੀ ਜਾਂ ਘਬਰਹਟ ਹੁੰਦੀ ਹੈ ਉਸੇ ਨੂੰ ਟੱਟੀਆਂ ਲੱਗ ਜਾਂਦੀਆਂ ਹਨ । ਨਹੀਂ ਤਾਂ ਉਹ ਐਨੀ ਕਾਲੀ ਰਾਤ 'ਚ ਚਾਨਣ ਤੋਂ ਬਿਨਾਂ ਡਿਘ ਵੀ ਨਹੀਂ ਪੁੱਟ ਸਕਦੀ । ਹਨੇਰੇ 'ਚ ਖੜ੍ਹਾ ਕਿਸੇ ਦਰਖਤ ਦਾ ਮੁਢ ਉਸ ਨੂੰ ਮਰ ਗਈ ਮਾਂ ਦੇ ਬੈਠੇ ਹੋਣ ਦਾ ਭੁਲੇਖਾ ਪਾ ਦਿੰਦਾ ਹੈ ।
ਉਹਨੇ ਉਠ ਕੇ ਸ਼ੀਸ਼ਿਆਂ 'ਚੋਂ ਦੀ ਮਾਲਕ ਮਕਾਨ ਦੇ ਬੈੱਡ ਰੂਮ 'ਚ ਝਾਕਿਆ ਜਿੱਥੇ ਉਹ ਆਪਣੀ ਬੀਵੀ ਨੂੰ ਜੱਫੀ 'ਚ ਘੱਟ ਕੇ ਨਿਸ਼ਚਿੰਤ ਸੁੱਤਾ ਸੀ । ਉਹਨੂੰ ਆਪਣੇ ਆਪ ਤੇ ਸ਼ਰਮ ਜਿਹੀ ਮਹਿਸੂਸ ਹੋਈ । ਇਸ ਦੇ ਨਾਲ ਹੀ ਉਹਨੇ ਸੋਚਿਆ “ਮਾਰਾ ਬੀ ਐਸੀਓ ਬਖਤ ਆਵੈਗਾ ਕਦੀ...|"
"ਇਸਕੀ ਬਹਿਣ ਕੀ... ਸਾਲੀ ਕਾ ਪਤਾ ਨੀ ਕੌਸੀ ਘੜੀ ਕਾ ਜਰਮ ਐ... ਨੇਸੀ ਕੁ ਦੇਰ ਮਾਂ ਜਲਾਬ ਲਾ ਲੇ ਐ ...|" ਪਤਨੀ ਦੀ ਕਮਜ਼ੋਰ ਹਾਲਤ ਨੂੰ ਕੋਸਦਾ ਉਹ ਸਟੋਰ ਕਮਰੇ ਵੱਲ ਨੂੰ ਹੋਇਆ ਜਿਥੇ ਉਹਨਾਂ ਸੀਮਿੰਟ ਰੱਖਿਆ ਹੋਇਆ ਸੀ । ਸੀਮਿੰਟ ਭਿੱਜ ਜਾਣ ਦੇ ਖਿਆਲ ਨਾਲ ਹੀ ਉਸ ਨੂੰ ਘੁਮੇਰਨੀ ਜਿਹੀ ਆ ਗਈ । ਕਮਰੇ ਅੰਦਰ ਸਰਸਰਾਹਟ ਜਿਹੀ ਹੋ ਰਹੀ ਸੀ । ਉਸ ਨੂੰ ਕੋਈ ਪ੍ਰਛਾਵਾਂ ਜਿਹਾ ਹਿਲਦਾ ਦਿਖਾਈ ਦਿੱਤਾ ! ਉਸ ਨੇ ਸੋਚਿਆ ਮਾਲਕ ਮਕਾਨ ਦੀ ਧੀ ਹੀ ਨਾ ਹੋਵੇ । ਉਸਦੇ ਕਦਮ ਪਿਛਾਂਹ ਮੁੜ ਪਏ ।
ਬਾਹਰ ਜਾਕੇ ਉਸ ਨੇ ਖਿੜਕੀ ਤੇ ਪੈਂਦੀ ਵਾਛੜ ਦਾ ਰੁਖ ਦੇਖਣਾ ਚਾਹਿਆ | "ਉਰਾਅ ਤੋਂ ਨ੍ਹੀ ਬਾਛੜ ਆਂਦੀ... ਇਸਕਾ ਤੋਂ ਬਚਾਅ ਹੋਰਿਆ.. ਤੋਂਹ ਉਧਰ ਜਾਕਾ ਦੇਖਿਆਂਦਾ ... ਦੁਲੇ ਪਰ ਚੜ੍ਹਕਾ ...|" ਉਹ ਸਮਿੰਟ ਦੇਖਦੀ ਦਰਦ ਨਾਲ ਪਿੜੋ ਪੀੜ

ਉਸ ਦਾ ਰੱਬ/48