ਪੰਨਾ:ਉਸਦਾ ਰੱਬ.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੋਈ ਉਹਨੂੰ ਕਹਿ ਰਹੀ ਸੀ । ਉਹਦਾ ਦਿਲ ਕੀਤਾ ਅੰਦਰ ਜਾ ਕੇ ਪਤਨੀ ਨੂੰ ਜੱਫੀ 'ਚ ਜਕੜ ਕੇ ਪਿਆਰਾ ਜਿਹਾ ਚੁੰਮਣ ਉਹਦੇ ਮੂੰਹ ਤੇ ਜਮਾ ਦੇਵੇ ।
ਉਹ, ਜੋ ਹਰ ਸਮੇਂ ਸੋਨੇ ਬਾਰੇ ਹੀ ਸੋਚਦੀ ਰਹਿੰਦੀ ਹੈ, ਉਦੋਂ ਵੀ ਸੋਨੇ ਨਾਲੋਂ ਵੀ ਕੀਮਤੀ ਚੀਜ਼ ਦੀ ਹਿਫ਼ਾਜ਼ਤ ਬਾਰੇ ਫਿਕਰਮੰਦ ਸੀ ।
ਉਹ ਉਹਨੂੰ ਦੱਸ ਦੇਣਾ ਚਾਹੁੰਦਾ ਸੀ ਕਿ ਉਹਦੀਆਂ ਟੂਮਾ ਤਾਂ ਉਹ ਛੇਤੀ ਬਣਵਾ ਦੇਵੇਗਾ । ਐਵੇਂ ਵਾਧੂ ਦਾ ਫਿਕਰ ਨਾ ਕਰਨ ਬਾਰੇ ਉਹਨੂੰ ਦੱਸ ਦੇਣਾ ਚਾਹੁੰਦਾ ਸੀ । ਪਰ ਉਹਨੂੰ ਪਤਾ ਸੀ ਉਹਦੇ ਬੋਲ ਫੇਰ ਹਨ੍ਹੇਰੀ ਵਾਂਗ ਵਰ੍ਹ ਪੈਣਗੇ ।
ਹੋ ਸਕਦੈ ਉਹ ਉਸ ਨੂੰ ਉਹਦੀ ਉਹ ਗੱਲ ਈ ਯਾਦ ਕਰਵਾ ਦੇਵੇ ਜਦੋਂ ਉਹਨੇ ਕਿਹਾ ਸੀ “ਲੈ ਆਂਦੀ ਕਰਜਾਹ ਮਾਂ ਕੂਲਰ ਲੇਹ ਲਗਿਆ ਬਾ...ਜੇ ਸਿਮਲੇ ਕੀ ਹਵਾ ਨਾ ਲਿਆਣ ਦਿਆਂ ਉਰਾਈ......ਹਰ ਫੇਰ ਤੋਂ ਬਸ ਫਰਿੱਜ... ਟੈਲੀਬੀਜਣ...... ਸਕੂਟਰ.....|"
ਪਰ ਉਹਦੀ ਹਿੰਮਤ ਨਾ ਪਈ ਕਿ ਉਸ ਵੱਲ ਵੇਖ ਵੀ ਸਕੇ ! ਉਹ ਧੜੰਮ ਕਰਕੇ ਮੰਜੇ ਤੇ ਆ ਡਿੱਗਾ । “ਨਾ ਇਬ... ਜੇ ਘਰਾਲ ਪੜ ਬੀ ਜਹਾ.. ਹਮ ਦੋਇਉ ਕਰ ਬੀ ਕਿਆ ਸਕਾਂ ?...ਚਲ ਸੋ ਜਾ ਬਸ...ਤੰਨਾ ਗੇਲੋ ਕੜਾਹੀ ਤੋਂ ਸੁੱਖ ਓ ਲਈ... ਆਪ ਕਰੈਗਾ... ਜੌਣਸਾ ਪਹਾੜ ਨੂੰ ਪੰਜੇ ਕੀ ਗੇਲੋ ਠਇ ਲੇ ਤਾ...|" ਉਹ ਵਿਹਲੇ ਪਏ ਦੀਆਂ ਉਹਦੀਆਂ ਯਭਲੀਆਂ ਸੁਣਦੀ ਗੁੱਸੇ ਹੋ ਗਈ । “ਔਹ ਤੋਂ ਇਤਨੀ ਇਤਨੀ ਦੂਰ ਪਹਾੜਾਂ ਪਰ ਚੜ੍ਹ ਜਾ...ਹਰ ਤੇਤੇ ਪੌੜੀ ਪਰ ਨੂੰ ਢੂਲੇ ਪਰ ਨ੍ਹੀ ਚੜ੍ਹਿਆ ਜੰਦਾ.. |”
ਅਸਲ 'ਚ ਉਸ ਦੇ ਪਾਲੇ ਹੋਏ ਭਰਮ ਹੀ ਉਸ ਨੂੰ ਤੰਗ ਕਰੀ ਜਾ ਰਹੇ ਸਨ । ਉਹ ਜਦੋਂ ਪੰਡਤ ਕੋਲੋਂ ਮਕਾਨ ਦਾ ਮਹੂਰਤ ਕਢਾਉਣ ਗਈ ਸੀ ਤਾਂ ਉਹਨੂੰ ਪੰਡਤ ਨੇ ਵਹਿਮ ਵਿੱਚ ਪਾ ਦਿੱਤਾ ਕਿ ਕਲ੍ਹ ਨੂੰ ਤਾਰਾ ਡੁੱਬ ਰਿਹਾ ਹੈ । ਤਾਂ ਉਹਨੇ ਪੁਛਿਆ ਸੀ ਕਿ ਜੇ ਤਾਰਾ ਡੁੱਬਣ ਤੋਂ ਪਹਿਲਾਂ ਹੀ ਉਹ ਕੰਮ ਸ਼ੁਰੂ ਕਰ ਦਵੇ ? ਪੰਡਤ ਨੇ ਸਭ ਅੜਚਨਾ ਤੋਂ ਰਾਹ ਸਾਫ ਦਸਿਆ ਸੀ । ਪਰ ਪੰਡਤ ਨੇ ਇਸ ਝਾਂਜੇ ਦਾ ਕੋਈ ਜ਼ਿਕਰ ਕਿਉਂ ਨਹੀਂ ਕੀਤਾ ?
"ਮਾਨ੍ਹਾਂ ਫੂਟ ਸਪਲਾਈ ਆਲਿਆਂ ਤੇ ...|" ਉਹ ਆਪਣੇ ਗਵਾਂਢੀਆਂ ਬਾਰੇ ਕੁਝ ਕਹਿਣ ਹੀ ਲੱਗੀ ਸੀ ਕਿ ਉਹ ਹਰਖ ਪਿਆ । “ਉਨ੍ਹ ਚੋਰਾਂ ਕਾ ਨੌਂ ਲੇਹਾ ਤੌਂਹ ਮੇਪਾ... ਛੋਕਰੀ ਕੇ ਯਾਰ ਨੇ ਰਾਸਣ ਕਾਡ ਤੋਂ ਦੀਆਂ ਨੀ ਤਾ...ਸਮਿੰਟ ਵੱਤਾ... ਰਿਸਪਤ ਇਤਨੀ ਖਾਹਾ... ਸਾਬ੍ਹੋ ਨੀ ਹੈ ਕੋਈ... ਨਿਊਂ ਕਹਾ... ਅਕ ਬਈ... ਉਪਰਲੇ ਪੈਸੇ ਤੋਂ ਉਪਰ ਆਲਾ ਦਿਹਾ.. ਉਸਨੂੰ ਪੁੱਛੇ ... ਬਈ ਬੁੜ੍ਹੀ ਕੇ ...ਉਪਰ ਆਲਾ ਸਮਿੰਟ ਕਿਉਂ ਨੀ ਗੇਰ ਦਾ ਉਪਰ ਤੇ..."


ਉਹਦੇ ਬੋਲ ਖਿੜ੍ਹਕਣ ਲੱਗੇ । ਨੀਂਦ ਜਿਵੇਂ ਉਹਦੀਆਂ ਅੱਖਾਂ 'ਚ ਹੁੱਝਾਂ ਮਾਰਨ ਲੱਗੀ । ‘ਤੌਂਹ ਆਪ ਬੀ ਹੈ ਕੁਸ਼ ਕਰਨੇ ਜੋਗਾ ?" ਪਤਨੀ ਨੇ ਸਿਰਫ ਆਪਣੇ ਦਿਲ 'ਚ ਸੋਚਿਆ । ਉਹ ਉਸ ਨੂੰ ਅਕਸਰ ਇਹ ਵੀ ਕਹਿੰਦੀ ਸੁਣੀ ਗਈ ਹੈ ਕਿ ਉਹ ਕਿਉਂ ਨੀ ਅਜਿਹੇ ਮਹਿਕਮੇ 'ਚ ਲਗ ਗਿਆ ਜਿਥੇ ਉਪਰਲੇ ਪੈਸਿਆਂ ਦੀ ਵੀ ਵਾਹਵਾ ਆਮਦਨ

ਉਸ ਦਾ ਰੱਬ/49