ਪੰਨਾ:ਉਸਦਾ ਰੱਬ.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਦੋਹਾਂ ਦੇ ਬੁਲ੍ਹਾਂ ਤੇ ਡਰੀ ਡਰੀ ਜਿਹੀ ਮੁਸਕਾਨ ਫਿਰ ਰਹੀ ਸੀ ।
"ਪਰ ਹਮ ਤੋ ਦੇਵੀ ਦਿਉਤਿਆਂ ਨੂੰ ਓ ਧਿਆਂਦੇ ਰਹੇ ਸਾਰੀ ਰਾਤ...ਉਨ੍ਹ ਨੈ ਤੋਂ ਕੁਸ ਬੀ ਨਾ ਕਰਿਆ ।"
ਉਹਨੇ ਸੋਚਿਆ ਬੰਦਾ ਕਿੰਨੀ ਛੇਤੀ ਡੋਲ ਜਾਂਦੈ । ਆਪਣੀ ਸ਼ਕਤੀ ਨੂੰ ਭੁਲ ਕੇ ਕਿਸੇ ਗੈਬੀ ਸ਼ਕਤੀ ਲਈ ਲਿਲ੍ਹਕੜ੍ਹੀਆਂ ਕਢਦਾ ਹੈ ।
ਸੋਚਦੇ ਸੋਚਦੇ ਉਸਨੇ ਢੂਲੇ ਤੇ ਖੜ੍ਹੇ ਈ ਆਪਣੀ ਪਤਨੀ ਨੂੰ ਗਲਵੱਕੜੀ 'ਚ ਜਕੜ ਲਿਆ । "ਮੇਰਾ ਰੱਬ ਤੋ ਤੋਂਹੀ ਐ !" ਉਹਦੇ ਕਹੇ ਸ਼ਬਦਾਂ ਨਾਲ ਉਹ ਸ਼ਰਮਾਉਂਦੀ ਲਾਲ ਹੁੰਦੀ ਜਾ ਰਹੀ ਸੀ ਅਤੇ ਸੂਰਜ ਦੀਆਂ ਤਾਜੀਆਂ ਕਿਰਨਾਂ ਉਹਦੇ ਸੁੰਨੇ ਕੰਨਾਂ ਤੇ ਪੈ ਰਹੀਆਂ ਸਨ |

ਉਸ ਦਾ ਰੱਬ/53