ਪੰਨਾ:ਉਸਦਾ ਰੱਬ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁੜਬੁੜ ਸੁਣ ਕੇ ਜੇ ਕੋਈ ਤੀਂਵੀ ਬਾਹਰ ਆਉਂਦੀ ਤਾਂ ਉਸੇ ਵੱਲ ਮੂੰਹ ਕਰਕੇ ਕਹਿੰਦੀ "ਬੀਬੀ ਜੀ ... ਯੇ ਥੈਲਾ ਰੱਖਾ ਹੀਆਂ ... ਦੇਖ ਨਾ ਜ਼ਰਾ ਮੈਂ ਮੇਚ ਲਗਾ ਲੂ ... ।"ਭਾਵੇਂ ਉਹ ਉਸਦੀ ਗੱਲ ਸੁਣ ਅਣਸੁਣੀ ਕਰ ਅੰਦਰ ਜਾ ਵੜਦੀ ਪਰ ਬੁੜ੍ਹੀ ਇੰਨਾ ਕੁ ਆਖ ਕੇ ਝੋਲੇ ਵਲੋਂ ਨਿਸ਼ਚਿੰਤ ਹੋ ਮੇਜ਼ ਚੁੱਕਣ ਚਲੀ ਜਾਂਦੀ ।
ਉਸਨੂੰ ਲੱਗਾ ਜਿਵੇਂ ਹੁਣ ਚੋਰ ਉਸਦੇ ਸਾਹਮਣੇ ਆਣ ਖੜ੍ਹਾ ਹੋਇਆ ਹੋਵੇ ।
ਉਹ ਫਟੂ ਫਟੂ ਕਰਦੀ ਧੱਤੀ ਨੂੰ ਸੰਭਾਲਦੀ ਮੇਜ਼ ਖਿੱਚ ਕੇ ਜ਼ਮੀਨ ਤੇ ਘਿਸਰਾਉਂਦੀ ਲਿਆਉਂਦੀ । ਘਿਸਰਨ ਦੀ ਆਵਾਜ਼ ਉਸਦੇ ਕੰਨਾਂ ਨੂੰ ਬੁਰੀ ਲਗਦੀ । ਉਹ ਖੜ੍ਹ ਕੇ ਇਧਰ ਉਧਰ ਵੇਖਣ ਲਗਦੀ । ਸ਼ਾਇਦ ਕਿਸੇ ਮਦਦ ਦੀ ਭਾਲ ਕਰਦੀ । ਪਰ ਉਸਦੀ ਮਦਦ ਲਈ ਕੋਈ ਨਾ ਬਹੁੜਦਾ । ਕਦੇ ਕੋਈ ਬੰਦਾ ਉਸ ਨਾਲ ਮੇਜ਼ ਚੁਕਵਾ ਵੀ ਦਿੰਦਾ ਪਰ ਉਹ ਥਾਂ ਸਿਰ ਰਖਵਾਉਣ ਸਾਰ ਹੀ ਸਵਾਰਥੀ ਮਨ ਹੋ ਕੇ ਕਹਿੰਦਾ “ਦੇਖ ਲੈ ਮਾਈ, ਹੁਣ ਤੂੰ ਮੇਰੇ ਕਪੜੇ ਮਹੀਨਾ ਮੁਫਤ ਪ੍ਰੈਸ ਕਰੀਂ |" ਬੁੜ੍ਹੀ ਉਸਨੂੰ ਹਾਂ ਤਾਂ ਕਹਿ ਦਿੰਦੀ ਪਰ ਉਹਨੂੰ ਹੁਣ ਸੁਣ ਕੇ ਅਣਸੁਣਿਆ ਕਰਨਾ ਆ ਗਿਆ ਸੀ ।
ਉਸਨੂੰ ਉਸ ਦਿਨ ਮੇਜ਼ ਦੇ ਘਿਸ਼ਰਨ ਦੀ ਆਵਾਜ਼ ਬੁਰੀ ਨਹੀਂ ਸੀ ਲੱਗੀ । ਜਾਂ ਹੋ ਸਕਦੈ, ਉਸਨੂੰ ਸੁਣੀ ਹੀ ਨਾ ਹੋਵੇ । ਉਸ ਦਿਨ ਮੇਜ਼ ਲਾਉਂਦਿਆਂ ਉਸਦੇ ਪੈਰਾਂ 'ਚ ਤੇਜ਼ੀ ਸੀ ।
ਉਹ ਸਾਰਾ ਦਿਨ ਬੁੜ ਬੁੜ ਕਰਦੀ ਰਹੀ । ਉਸ ਦਿਨ ਉਸ ਕੋਲ ਕਪੜੇ ਵੀ ਘੱਟ ਹੀ ਆਏ । ਆਥਣ ਤੱਕ ਉਹ ਹਰਖ ਨਾਲ ਰੋਣਹਾਕੀ ਹੋ ਗਈ । ਦਿਨ ਦੇ ਛਿਪਾ ਨਾਲ ਉਸਨੂੰ ਸ਼ਰਨ ਸਿੰਘ ਆਉਂਦਾ ਦਿਸਿਆ । ਉਹ ਉਸਨੂੰ ਦੂਰੋਂ ਹੀ ਦੇਖ ਕੇ ਗਾਹਲਾਂ ਕਢਣ ਲੱਗ ਪਈ । "ਸਿਰਦਾਰ ਜੀ... ਆਜ ਤੁਮਾਰਾ ਦੀਮਾਗ ਸਮਾਨ ਪੈ ਚੜ੍ਹਰੀਆ... |" ਉਹਨੇ ਸ਼ਰਨ ਸਿੰਘ ਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ | ਪਰ ਉਹ ਸਕੂਟਰ ਤੇ ਹੋਣ ਕਾਰਣ ਸੁਣ ਨਾ ਸਕਿਆ । ਜਾਂ ਹੋ ਸਕਦੈ ਉਸਨੇ ਗੱਲ ਨੂੰ ਗੌਲਿਆ ਹੀ ਨਾ ਹੋਵੇ । ਫੇਰ ਉਹਦੀਆਂ ਗਲ੍ਹਾਂ ਧੋਬੀ ਵੱਲ ਨੂੰ ਮੁੜ ਪਈਆਂ । ਉਹਨੇ ਧੋਬੀ ਦੇ ਮੇਜ਼ ਵੱਲ ਨਜ਼ਰ ਮਾਰ ਕੇ ਦੇਖਿਆ, ਜਿਵੇਂ ਉਹਦਾ ਸਾਰਾ ਕੰਮ ਉਸਦੇ ਮੇਜ਼ ਤੇ ਜਾ ਟਿਕਿਆ ਹੋਵੇ | ਮੇਜ਼ ਤੇ ਚਿਣੇ ਪਏ ਕਪੜੇ ਗਿਣੇ । ਉਂਗਲਾਂ ਤੇ ਹਿਸਾਬ ਕਿਤਾਬ ਜਿਆ ਕੀਤਾ । ਉਦਾਸੀ ਉਹਦੀਆਂ ਝੁਰੜੀਆਂ `ਚ ਫੈਲ ਗਈ । 'ਦੋ ਸਾਲ ਸੇ ਮੰਨੇ ਅੱਡਾ ਜਮਾਇਆ ਵੀਆ... ਅਉਰ ਕਹੀਂ ਨ੍ਹੀ ਜਾ ਸਕੈ ...ਗਰੀਬ ਕੋ ਦੁਖੀ ਕਰੈ ...' ਵਰਗੀ ਬੁੜ ਬੁੜ ਕਦੇ ਉਚੀ ਹੋ ਜਾਂਦੀ ਕਦੇ ਨੀਵੀਂ |...
ਉਂਝ ਉਸਨੂੰ ਦੁਖੀ ਤਾਂ ਜਣੇ ਖਣੇ ਨੇ ਉਦੋਂ ਕੀਤਾ ਸੀ ਜਦੋਂ ਉਸਨੇ ਮੇਜ਼ ਲਾਇਆ ਹੀ ਲਾਇਆ ਸੀ । ਉਸਦਾ ਮੇਜ਼ ਦੁਕਾਨ ਦੇ ਕੋਲ ਸੀ । ਦੁਕਾਨਦਾਰ ਨੂੰ ਆਪਣੇ ਗਾਹਕ ਉਸਦੇ ਮੇਜ਼ ਵੱਲ ਨੂੰ ਜਾਂਦੇ ਪ੍ਰਤੀਤ ਹੋਏ । ਉਹਨੇ ਮੇਜ਼ ਗਹਾਂ ਸਰਕਾ ਲੈਣ ਨੂੰ ਕਿਹਾ । ਉਹਨੇ ਮੇਜ਼ ਸਰਕਾ' ਤਾਂ ਲਿਆ ਪਰ ਉਹ ਕਈ ਦਿਨ 'ਮੈਂ ਕਿਆ ਤੇਰੇ ਗਾਹਕ ਕੋ ਬੁਲਾਨੇ ਜਾਊ ? ... ਵੇ ਮੇਰੇ ਪਾਸ ਆਵੈ ਤੋਂ ਮੈਂ ਪ੍ਰੈਸ ਨਾ ਕਰੂੰ ਤੋ ਕਿਆ ਕਰੂੰ ... ਰੁਜ਼ਗਾਰ ਤੋਂ ਸਭੀ

ਉਸ ਦਾ ਰੱਬ/55