ਪੰਨਾ:ਉਸਦਾ ਰੱਬ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦੀਆਂ ਅੱਖਾਂ ਤਿਰਛੀਆਂ ਜਿਹੀਆਂ ਸਾਡੇ ਵਲ ਨੂੰ ਵੇਖਦੀਆਂ ਖੜ੍ਹ ਗਈਆਂ ਸਨ । ਨਾ ਉਨ੍ਹਾਂ ਅੱਖਾਂ 'ਚ ਕੁਝ ਰਿਹਾ ਸੀ ਤੇ ਨਾ ਹੀ ਉਥੇ ਬੇਬੇ ਰਹੀ ਸੀ । ਪਤਨੀ ਦੀ ਚੀਖ਼ ਬੇਬੇ ਦੀ ਦੇਹ ਤੇ ਨਿਢਾਲ ਜਿਹੀ ਹੋਈ ਪਈ ਰਹੀ ਸੀ । ਇਉਂ ਇਹ ਚੀਖ਼ ਬੇਬੇ ਦੇ ਅੰਤਿਮ ਸਾਹਾਂ ਨਾਲ ਹੀ ਖਤਮ ਹੋਈ ਸੀ ।
ਜਿਵੇਂ ਬੇਬੇ ਕੁਝ ਕਹਿਣਾ ਚਹੁੰਦੀ ਹੋਈ ਵੀ ਬੇਬਸ ਹੋਈ ਪਈ ਸੀ, ਉਹਦੇ ਹਰ ਜਿਉਣ ਦੀ ਲਾਲਸਾ ਉਹਦੇ ਨੈਣਾਂ ਬਣੀ ਡੁਲ੍ਹ ਡੁਲ੍ਹ ਪੈਂਦੀ ਸਾਡੇ ਮੋਹ ਦੇ ਪੰਨਿਆਂ ਨੂੰ ਧੋਂਦੀ ਰਹੀ ਸੀ, ਠੀਕ ਉਸੇ ਤਰ੍ਹਾਂ ਮੈਂ ਵੀ ਜ਼ਿੰਦਗੀ ਪ੍ਰਤੀ ਕਲਮ ਰਾਹੀਂ ਬਹੁਤ ਕੁਝ ਕਹਿਣਾ ਚਾਹੁੰਦਾਂ ਹਾਂ । ਬਹੁਤ ਕੁਝ ਕਹੇ ਜਾਣ ਤੋਂ ਬਾਦ ਵੀ ਬੜਾ ਕੁਝ ਅਣਕਿਹਾ ਰਹਿ ਜਾਂਦਾ ਹੈ । ਕੁਝ ਕਹਿਣ ਲਈ ਮੇਰੀ ਕਲਮ ਵਹਿ ਰਹੀ ਹੈ ਲਗਾਤਾਰ । ਫਰਕ ਸਿਰਫ ਐਨਾ ਹੈ ਕਿ ਇਸ ਵਿਚ ਮੇਰੇ ਆਲੇ ਦੁਆਲੇ ਤੇ ਸਮਾਜ ਦਾ ਸਾਰਾ ਦੁਖ ਦਰਦ ਮੇਰੀ ਕਲਮ ਦੀ ਝੋਲੀ ਆਣ ਪਿਆ ਹੈ ।
ਕੁਝ ਸਾਰਥਕ ਕਹਿ ਸਕਣ ਲਈ ਕੋਸ਼ਿਸ਼ ਜਾਰੀ ਹੈ । ਅਮੀਨ !

-ਬਲਵੰਤ ਚੌਹਾਨ