ਪੰਨਾ:ਉਸਦਾ ਰੱਬ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰੀਜਨ ਬੁੜ੍ਹੀ ਨੂੰ ਚੁੱਕ ਦਿੰਦੇ ਵੀ ਉਸਨੇ ਦੇਖੇ ਸਨ। ਉਨ੍ਹਾ ਨੇ ਸ਼ਰਨ ਸਿੰਘ ਦੀਆਂ ਜਿਆਦਤੀਆਂ ਬਾਰੇ ਬੁੜ੍ਹੀ ਨੂੰ ਕਈਂ ਵੇਰੀ ਦਸਿਆ ਸੀ। ਜਦੋਂ ਪਿੰਡ ਸ਼ਹਿਰ ਦੇ ਮੂੰਹ ਵਿੱਚ ਆ ਜਾਣ ਕਰਕੇ ਹਰੀਜਨਾਂ ਵਲੋਂ ਰੋਕੀ ਪਹੇ ਦੀ ਥਾਂ ਸੜਕ ਬਣ ਗਈ ਸੀ ਅਤੇ ਸ਼ਰਨ ਸਿੰਘ ਦੀ ਕੋਠੀ ਸ਼ਰੇਆਮ ਬਚ ਗਈ ਸੀ।
ਸ਼ਰਨ ਸਿੰਘ ਮਨ ਹੀ ਮਨ ਸੋਚਦਾ ਬੁੜ੍ਹੀ ਜਦੋਂ ਠੀਕ ਲਾਈਨ ਤੇ ਆ ਗਈ ਉਹ ਧੋਬੀ ਨੂੰ ਪਰੇ ਦਫ ਕਰੇਗਾ।
ਬੁੜ੍ਹੀ ਦੇ ਹੱਥ ਦਾ ਛਾਲਾ ਫੁੱਟ ਕੇ ਜ਼ਖਮ ਬਣ ਗਿਆ। ਬੁੜ੍ਹੀ ਚਮੜੀ ਦਾ ਜਖ਼ਖ ਠੀਕ ਹੋਣ ’ਚ ਨਹੀਂ ਸੀ ਆ ਰਿਹਾ। ਉਸਨੇ ਹੱਥ ਤੇ ਪੱਟੀ ਬੰਨ੍ਹ ਲਈ। ਕਦੇ ਉਹਦੀ ਛੋਟੀ ਪੋਤੀ ਨਾਲ ਆ ਜਾਂਦੀ। ਉਹ ਛੋਟੇ ਕਪੜੇ ਤਾਂ ਪ੍ਰੈਸ ਕਰ ਲੈਂਦੀ ਪਰ ਵੱਡਾ ਕਪੜਾ ਨਾ ਕਰ ਸਕਦੀ। ਛੋਟੇ ਕਪੜੇ ਕਰਨ ਲਈ ਵੀ ਉਹ ਬਹੁਤੀ ਦੇਰ ਨਾ ਟਿਕਦੀ। ਕਪੜੇ ਫੇਰ ਧੋਬੀ ਕੋਲ ਜਾਣੇ ਸ਼ੁਰੂ ਹੋ ਜਾਂਦੇ।
"ਗਰੀਬ ਕਾ ਧੰਦਾ ਖਰਾਬ ਕਰੈ" ਵਰਗੀ ਬੁੜਬੁੜ ਨਾਲ ਠੋਡੀ ਤੇ ਉਂਗਲ ਰੱਖੀ ਉਹ ਧੋਬੀ ਵੱਲ ਬਿਟ ਬਿਟ ਝਾਕਦੀ ਰਹਿੰਦੀ। ਉਂਗਲਾਂ ਤੇ ਹਿਸਾਬ ਕਿਤਾਬ ਜਿਆ ਕਰਦੀ। ਆਪਣੇ ਕਪੜੇ ਗਿਣਕੇ ਸਾਹਮਣੇ ਵਾਲੇ ਧੋਬੀ ਦੇ ਕਪੜਿਆਂ ਨੂੰ ਗਿਣਨ ਦੀ ਕੋਸ਼ਿਸ਼ ਕਰਦੀ। ਕੋਈ ਦੇਖ ਕੇ ਉਸਦੀ ਬੋਲੀ ਦੀ ਸਾਂਗ ਲਹੁੰਦਾ ਕਹਿੰਦਾ "ਮਾਤਾ ਜੀ ਮੁਨਸੀ ਰਖ ਲੋ ਮੁਨਸੀ। ਹਿਸਾਬ ਕਿਤਾਬ ਵੋ ਕਰੈ, ਅਉਰ ਤੁਮ ਅਪਨਾ ਕਾਮ ਚਲਾਉ ... ਫਿਰ ਦੇਖੋ।" ਗਲ ਸੁਣ ਕੇ ਉਹਦਾ ਮਥਾ ਜਿਵੇਂ ਪੀੜਾਂ ਨਾਲ ਪਰੁਨਿਆਂ ਗਿਆ। ਅਖਾਂ 'ਚ ਹੰਝੂ ਛਲਕਾਉਂਦੀ ਬੋਲੀ ... "ਅਬ ਤੁਮ ਤੋਂ ਸਮਝੇ ਬਾਊ ਜੀ ਮਜ਼ਾਕ ... ਮੁਨਸੀ ਬੀ ਰਖੇ ... ਦਸ ਦਸ ਨਉਕਰ ਹੁਆ ਕਰੈ ਜਬ ਉਨਕੀ ਠੇਕੇਦਾਰੀ ਚਲ ਕਰੈ ... ਅਈਸਾ ਘਾਟਾ ਪੜੀਆ ... ਹਮਾਰੇ ਯੇ ਦਿਨ ਲਾ ਦਿਯੇ ... ਆਉਰ ਬਾਉ ਜੀ ਤੁਮਸੇ ਬੀ ਯੇ ਬਾਤਾਂ ਸੁਨਨੀ ਪੜੀ |" ਕਿੰਨੀ ਦੇਰ ਧੋਤੀ ਦੇ ਲੜ ਨਾਲ ਹੰਝੂ ਪੂੰਝਦੀ ਬੁਲ੍ਹ ਉਪਰ ਹੇਠਾਂ ਕਰੀਂ ਜਾਂਦੀ।
ਧੋਬੀ ਦੇ ਹੱਥ ਚਲਦੇ ਰਹਿੰਦੇ ਤੇ ਬੁੜ੍ਹੀ ਦੀ ਜੀਭ। ਪੱਟੀ ਵਾਲੇ ਹੱਥ ਨੂੰ ਦੂਜੇ ਹੱਥ 'ਚ ਫੜੀ ਉਸਨੂੰ ਕੋਸਦੀ ਰਹਿੰਦੀ। ਬੁੜਬੁੜ ਕਰਦੀ। "ਦੋ ਸਾਲ ਸੇ ਅੱਡਾ ਜਮਾਇਆ ਵੀਆ ... ਧੰਦਾ ਖਰਾਬ ਕਰੈ ... ਮੇਰੇ ਗਾਹਕ ਕੋ ਬੁਲਾਵੈ ... ਗਰੀਬ ਕੋ ਦੁਖੀ ਕਰੈ ... ਤੁ ਸੁਖੀ ਰਹੇਗਾ ਕਿਆ ...।" ਪਰ੍ਹਾਂ ਬੈਠੀਆਂ ਤੀਵੀਆਂ ਉਸ ਵੱਲ ਦੇਖ ਕੇ ਆਪਸ 'ਚ ਗੱਲ ਕਰਦੀਆਂ "ਟੁੱਟ ਪੈਣੀ ਜੂਪੀ ਦੀ ਐ ... ਤਾਂਹੀ ਸਿਲਗਟਾਂ ਸੜ੍ਹਾਕੀ ਜਾਂਦੀ ਐ।" ਉਹ ਉਨਾਂ ਨੂੰ ਆਪਣੇ ਨਾਲ ਬਤਲਾ ਰਹੀਆਂ ਸਮਝ ਆਪਣੇ ਬਾਰੇ ਹੀ ਗੱਲ ਕਰਨ ਲਗ ਲਗ ਪੈਂਦੀ ਇੱਤਾਂ ਬੜਾ ਕਾਮ ਥਾ ਹਮਾਰਾ ... ਡਰਾਈ ਕਲੀਨ ਕੀ ਮਸ਼ੀਨ ਲਗਾਈ ਘਰ ਮੇਂ ... ਲੜਕੇ ਲੜਕੀ ਸੋ ਕਾਮ ਹੁਆ ਨ੍ਹੀਂ ਅੱਛੀ ਤਰੀਆ ... ਉਠਾਇ ਕੇ ਮਸ਼ੀਨਹੀ ਬੇਚਨੀ ਪੜੀ |"ਜੇ ਉਸਦੀ ਗੱਲ ਕੋਈ ਨਾ ਸੁਣਦਾ ਉਹ ਫੇਰ ਆਪਣੇ ਆਪ ਵਿੱਚ ਹੀ ਗਵਾਚ ਜਾਂਦੀ।


ਸਰਦਾਰ ਨੇ ਉਸਨੂੰ ਆਪਣਾ ਸਮਾਨ ਕਿਸੇ ਹੋਰ ਥਾਂ ਰੱਖਣ ਨੂੰ ਕਿਹਾ ਕਿ ਬੁੜ੍ਹੀ

60/ਉਖੜੇ ਹੋ