ਪੰਨਾ:ਉਸਦਾ ਰੱਬ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਸੱਚਮੁੱਚ ਅੱਖਾਂ ਖੁਲ੍ਹ ਗਈਆਂ। ਉਸਨੂੰ ਲੱਗਾ ਜਿਵੇਂ ਉਹ ਅੱਖਾਂ ਮੀਚੀ ਹੀ ਉਸਨੂੰ ਕੋਸਦੀ ਰਹੀ ਹੋਵੇ। ਉਸਨੇ ਦੇਖਿਆ ਹਰੀਜਨਾਂ ਕੋਲ ਤਾਂ ਆਪਣੇ ਬੈਠਣ ਲਈ ਵੀ ਜਗ੍ਹਾ ਘਟ ਹੀ ਸੀ। "ਸਰਦਾਰ ਸੇ ਦੁਸਮਨੀ ਬਾਂਧ ਕੇ ਅਬ ਅਪਨਾ ਮੇਚ ਕਹਾਂ ਰਖੂ?" ਉਹਦਾ ਹੱਥ ਠੋਡੀ ਤੇ ਚਲਾ ਗਿਆ।


ਦੂਜੇ ਹੀ ਪਲ ਉਹ ਮੱਲੋ ਮੱਲੀ ਕੋਠੀ ਅੰਦਰ ਜਾ ਵੜੀ। ਸ਼ਰਨ ਸਿੰਘ ਨੂੰ ਕਹਿ ਰਹੀ ਸੀ "ਸਿਰਦਾਰ ਜੀ ਬੱਚੇ ਤੋਂ ਭਗਵਾਨ ਕਾ ਰੂਪ ਹੋਵੈਂ ... ਅਉਰ ਸਿਰਦਾਰ ਹੋਵੈਂ ਗਰੀਬ ਕੇ ਭਗਵਾਨ ...ਲਾਉ ਕਪੜੇ ਕਹਾਂ ਹੈਂ ... ਭਗਵਾਨ ਸੇ ਭੀ ਭਲਾ ਕੋਈ ਪਈਸਾ ਮਾਂਗੋ ..।" ਉਹ ਸਰਦਾਰਨੀ ਤੋਂ ਮੁਫਤ ਪ੍ਰੈਸ ਕਰਨ ਲਈ ਕਪੜੇ ਲੈ ਰਹੀ ਸੀ ਅਤੇ ਸ਼ਰਨ ਸਿੰਘ ਬਾਹਰ ਖੜੇ ਧੋਬੀ ਨੂੰ ਕਹਿ ਰਿਹਾ ਸੀ "ਗੱਲ ਸੁਣ ਉਏ ... ਤੂੰ ਹੁਣ ਐਥੇ ਨਜ਼ਰ ਨਾ ਆਵੇਂ ... ਕਿੰਨੇ ਦਿਨ ਹੋਗੇ ਮੈਨੂੰ ਦੇਖਦੇ ਨੂੰ ... ਸਾਲਿਆ, ਸਰਮ ਨੀ ਆਉਂਦੀ ਵਿਧਵਾ ਦੀ ਰੋਜੀ ਤੇ ਲੱਤ ਮਾਰਦੇ ਨੂੰ ...|"

ਉਸ ਦਾ ਰੱਬ/61