ਪੰਨਾ:ਉਸਦਾ ਰੱਬ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸਨੇ ਸੋਚਿਆ ਕਿ ਉਹ ਮੁਸ਼ਕਲਾਂ ਦਾ ਪਹਾੜ ਬਣ ਕੇ ਜਨਮਿਆ ਹੈ ਜਿਸ ਲਈ ਉਹ ਤੇਸੀ ਬਣ ਕੇ ਪਹਾੜ ਨਾਲ ਟਕਰਾਉਣਾ ਆਪਣਾ ਫਰਜ਼ ਸਮਝਦਾ ਸੀ। ਮਾਗਵੀਂ ਖੁਸ਼ੀ ਨੂੰ ਠੁਕਰਾ ਦੇਣਾ ਚੰਗਾ ਸਮਝਦਾ ਸੀ।
ਫੇਰ ਉਹਨੇ ਸੋਚਿਆ ਕਿ ਘਰ ਆਉਂਦੀ ਲੱਛਮੀ ਨੂੰ ਮੋੜਨਾ ਵੀ ਠੀਕ ਨਹੀਂ। ਉਸੇ ਸਮੇਂ ਉਸਨੂੰ ਖਿਆਲ ਆਇਆ ਕਿ ਕਿਸੇ ਦਾ ਪਾਲਿਆ ਹੋਇਆ ਸੱਪ ਉਹ ਆਪਣੇ ਘਰ ਨਹੀਂ ਵੜਨ ਦਏਗਾ। ਇਉਂ ਹੀ ਸੋਚਦਿਆਂ ਜਾਂਦਿਆਂ ਕੰਧ ਨੂੰ ਸਹਾਰਾ ਦਈਂ ਖੜ੍ਹੇ ਇਕ ਥਮ੍ਹਲੇ ਨਾਲ ਉਹਦੀ ਟੱਕਰ ਹੋ ਗਈ। ਉਹਦੇ ਖਿਆਲਾਂ ਦੀ ਲੜੀ ਜਿਵੇਂ ਟੁੱਟ ਕੇ ਫਰਸ਼ ਤੇ ਬਿਖਰ ਗਈ।
"ਇਤਨਾ ਫਿਕਰ ਹੋ ਗਿਆ ... ਬੇਟੇ ... ਅਕ ਬਈ ਕੰਧਾਂ ਮਾਂ ਟੱਕਰਾਂ ਲਗਾਂ?" ਚਾਚੀ ਉਹਦਾ ਮੱਥਾ ਪਲੋਸਦੀ ਕਹਿ ਰਹੀ ਸੀ। ਪਰ ਉਹ ਮੁਸਕਰਾ ਜਿਹਾ ਪਿਆ। ਸ਼ਾਇਦ ਆਪਣੀਆਂ ਸੋਚਾਂ ਤੇ ... ਜਾਂ ਟੱਕਰ ਲੱਗਣ ਤੇ ... ਜਾਂ ... ਥੋੜ੍ਹੇ ਕੁ ਕਦਮ ਚਲ ਕੇ ਉਹ ਸਪੈਸ਼ਲ ਵਾਰਡ 'ਚ ਪਹੁੰਚ ਗਏ।
ਉਹਦਾ ਚਾਚਾ ਹੱਡੀਆਂ ਦੀ ਮੁੱਠ ਬਣਿਆ ਬੈਠਾ ਸੀ। ਹੱਡੀਆਂ ਜਿਵੇਂ ਮਾਸ ਨੂੰ ਛੱਡ ਬੈਠੀਆਂ ਸਨ। ਅੱਖਾਂ ਅੰਦਰ ਨੂੰ ਧਸ ਗਈਆਂ ਸਨ | ਢਿਡ ਜਿਵੇਂ ਕੋਈ ਹਾਮਲਾ ਤੀਵੀਂ ਹੋਵੇ। ਕਿੰਨਾ ਹੀ ਚਿਰ ਤਾਂ ਉਹ ਉਸਨੂੰ ਪਛਾਣ ਹੀ ਨਾ ਸਕਿਆ | ਉਸਦੀ ਖਬਰ ਸਾਰ ਲੈਣ ਆਏ ਬੰਦੇ ਹੱਥ ਤੇ ਹੱਥ ਰੱਖੀ ਖਾਮੋਸ਼ ਬੈਠੇ ਸਨ। ਅੱਖਾਂ ਭਾਈ ਪਤਾ ਨਹੀਂ ਕੀ ਕੀ ਸੋਚੀ ਜਾ ਰਹੇ ਸਨ। ਨਰਸ ਨੇ ਉਸਨੂੰ ਥਰਮਾਮੀਟਰ ਲਾਇਆ ਹੋਇਆ ਸੀ। ਚਾਚੇ ਨੇ ਹੱਥ ਦੇ ਇਸ਼ਾਰੇ ਨਾਲ ਹੀ ਵਰਿੰਦਰ ਨੂੰ ਬੈਠਣ ਲਈ ਕਿਹਾ |
"ਸਣਾ ਰੈ ... ਬੁੜ੍ਹੀ ਕੇ ਪੁੱਤ ... ਕਦੀ ਕਿਸੀ ਨੂੰ ਯਾਦ ਵੀ ਕਰਲੇ ਕਰਾ ... ਅਕ ...? ... ਅਏ ਹਏ ਹਏ ...|" ਮੂੰਹ 'ਚੋਂ ਥਰਮਾਮੀਟਰ ਕਢਦਿਆਂ ਹੀ ਉਹ ਵਰਿੰਦਰ ਨੂੰ ਸੰਬੋਧਿਤ ਹੋਇਆ | ਥੋੜ੍ਹਾ ਕੁ ਹਿੱਲਣ ਨਾਲ ਸ਼ਾਇਦ ਉਸਦਾ ਕੋਈ ਅੰਗ ਦਰਦ ਕਰਨ ਲੱਗ ਪਿਆ ਸੀ। ਆਪਣੀਆਂ ਚੀਜ਼ਾਂ ਸਮੇਟਦੀ ਨਰਸ ਥੋੜੀ ਕੁ ਮੁਸਕਰਾ ਪਈ ਸੀ।
"ਯੋਹ ਕਿਆ ਹਾਲ ਹੋਇਆ ਪੜਿਆ?" ਵਰਿੰਦਰ ਚਾਚੇ ਨੂੰ ਚੰਬੜ ਹੀ ਗਿਆ | "ਲੈਟ ਹਿਮ ਬੀ ਈਜ਼ੀ ਪਲੀਜ਼।" ਹਿਸਟਰੀ ਸ਼ੀਟ ਤੇ ਟੈਂਪਰੇਚਰ ਨੋਟ ਕਰਕੇ ਜਾ ਰਹੀ ਨਰਸ ਨੇ ਵਰਿੰਦਰ ਨੂੰ ਹਿਦਾਇਤ ਜਿਹੀ ਕੀਤੀ ਹੈ |
"ਅ ਏ ਤੋਂ ਛੇਡੀਉ ... ਚਿੱਤਰਾਂ ਉਡੀਉ ਕਹੀਂ ਤੇ ਖੜ੍ਹਿਆ ਮਿਲ ਗਿਆ?" ਉਸਨੇ ਵਰਿੰਦਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। "ਇਧਰ ਓ ਆਣੇ ਨੈ ਤਿਆਰ ਹੋਰਿਆ ਤਾਂ ... ਬਸ ਰਕਸੇ ਪਰ ਬੈਠ ਕਾ ਆਗੇ।" ਚਾਚੀ ਨੇ ਵੀ ਝੂਠ ਬੋਲ ਕੇ ਉਸਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ |


ਚਾਚੇ ਉਸਦੇ ਬੀਵੀ ਬੱਚਿਆਂ ਦਾ ਹਾਲ ਚਾਲ ਪੁਛਿਆ। ਉਸਨੇ ਦਸਿਆ ਕਿ ਬੱਚੇ ਤਾਂ ਨਾਨਕੀ ਗਏ ਹੋਏ ਨੇ। ਉਸਨੇ ਇਕੱਲੇ ਹੋਣ ਦਾ ਇਜ਼ਹਾਰ ਕੀਤਾ | ਚਾਚੇ ਨੂੰ

ਉਸ ਦਾ ਰੱਬ/67