ਪੰਨਾ:ਉਸਦਾ ਰੱਬ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਾਕਟਰ ਦੀ ਲਿਖੀ ਪਰਚੀ ਉਸਦੇ ਹੱਥ ਵਿੱਚ ਸੀ।
ਜਦੋਂ ਉਹ ਉਹਨਾਂ ਦਾ ਕਹਿਣਾ ਮੰਨਣ ਤੋਂ ਅਸਮਰਥ ਰਿਹਾ ਤਾਂ ਉਹਦੇ ਢਿੱਡ ਤੇ ਰੱਖੀ ਤਲਵਾਰ ਦੀ ਨੋਕ ਅੱਗੇ ਹੋ ਗਈ। ਉਸਦੇ ਡਿੱਗੇ ਪਏ ਦੇ ਇੱਕ ਇੱਕ ਠੁਡ ਮਾਰਕੇ 'ਰਾਜ ਕਰੇਗਾ ਖਾਲਸਾ' ਦਾ ਨਾਹਰਾ ਮਾਰਦੇ ਉਹ ਅੱਗੇ ਲੰਘ ਗਏ।
ਖੂਨ ਦੀ ਚਲੀ ਤਤੀਰੀ ਉਸਨੂੰ ਲਾਲ ਸੂਹਾ ਕਰ ਗਈ। ਥੋੜ੍ਹੀ ਦੇਰ ਵਿੱਚ ਹੀ ਉਹ ਖੂਨ ਦੇ ਛੱਪੜ ਵਿੱਚ ਡੁੱਬ ਗਿਆ। ਚੁਫੇਰੇ ਸਹਿਮ ਛਾ ਗਿਆ। ਡਰੇ ਡਰੇ ਚਿਹਰਿਆਂ ਦੀ ਭੀੜ ਉਸ ਦੁਆਲੇ ਇਕੱਠੀ ਹੋ ਗਈ।
ਕੋਈ ਹਸਪਤਾਲ ਲਿਜਾਣ ਦੀ ਗੱਲ ਕਰਦਾ। ਕੋਈ ਮੁਫਤ ਵਿੱਚ ਹੀ ਪੰਗਾ ਗਲ ਪੈ ਜਾਣ ਦੀ ਸੋਚਦਾ। ਕਿਸੇ ਦਿਆਲੂ ਨੇ ਕਾਰ ਰੋਕ ਲਈ ਸੀ। ਕਾਰ 'ਚ ਬਿਠਾਉਂਦਿਆਂ ਬਿਠਾਉਂਦਿਆਂ ਉਹ ਹੱਥਾਂ ਵਿੱਚ ਹੀ ਲੁੜ੍ਹਕ ਗਿਆ। ਖੂਨ ਜ਼ਿਆਦਾ ਵਹਿ ਗਿਆ ਸੀ।
ਰਣਪ੍ਰੀਤ ਸੁੰਨ ਹੋਇਆ ਖੜ੍ਹਾ ਸੀ। ਉਸਨੂੰ ਜਿਵੇਂ ਦਫਤਰ ਜਾਣਾ ਭੁੱਲ ਹੀ ਗਿਆ। ਕਿਸੇ ਸ਼ਾਮ ਮੁਰਾਰੀ ਨੇ ਕਿਰਪਾਨ ਵਾਲਿਆਂ ਵਿਰੁਧ ਨਾਹਰਾ ਮਾਰ ਦਿੱਤਾ। ਜੋਸ਼ 'ਚ ਆ ਕੇ ਮਾਰੇ ਨਾਹਰੇ ਨੇ ਰਣਪ੍ਰੀਤ ਦੀ ਹੋਸ਼ ਪ੍ਰਤਾ ਦਿੱਤੀ। ਉਹ ਫਿਰਕੂ ਫਸਾਦ ਦਾ ਹਿੱਸਾ ਨਹੀਂ ਸੀ ਬਣਨਾ ਚਾਹੁੰਦਾ। ਉਹ ਇਹ ਸੋਚਦਾ ਅੱਗੇ ਵਧ ਰਿਹਾ ਸੀ ਕਿ ਆਖਰ ਇੰਨੀ ਕੁ ਛੋਟੀ ਗੱਲ ਨੂੰ ਫਸਾਦ ਦਾ ਰੂਪ ਕਿਉਂ ਦਿੱਤਾ ਜਾ ਰਿਹਾ ਹੈ। ਕੋਈ ਵੀ ਬੇਨਤੀ ਕਰ ਸਕਦਾ ਹੈ ਕਿ ਦੋਵੇਂ ਪਾਸਿਉਂ ਲਾਊਡ ਸਪੀਕਰ ਬੰਦ ਹੋ ਸਕੇ। ਪਰ ਇਹ ਤਾਂ ਲੱਜ, ਸ਼ਰਮ, ਇਖਲਾਕ ਖੁਨ 'ਚ ਡਬੋਈਂ ਜਾ ਰਹੇ ਹਨ।
"ਲੜਾਈ ਦਕਾਨਾਂ ਆਲਿਆਂ ਦੀ ਆਪਸ 'ਚ ... ਤੇ ਗਰੀਬ ਬਚਾਰਾ ਉਈਂ ... ਸਾਨ੍ਹਾਂ ਦੇ ਭੇੜ ਚ ਆ ਕੇ ਰਗੜਿਆ ਗਿਆ |" ਕੋਈ ਮਾਰੇ ਗਏ ਮੁੰਡੇ ਦੀ ਮੌਤ ਤੇ ਬੋਲਦਾ ਦੀ ਲੰਘ ਰਿਹਾ ਸੀ। ਕੋਈ ਉਂਝ ਹੀ ਹੱਦੋਂ ਵੱਧ ਚੁੱਕੀ ਗਈ ਅੱਤ ਨੂੰ ਕੋਸਦਾ ਲੰਘ ਰਿਹਾ ਸੀ।...
ਰਣਪ੍ਰੀਤ ਪੀੜੋ ਪੀੜ ਹੋਇਆ ਝੰਡੀਆਂ ਨਾਲ ਸਜ ਈ ਸੜਕ ਤੋਂ ਦੀ ਲੰਘ ਰਿਹਾ ਸੀ। ਇੱਕ ਗਲੀ 'ਚ ਗੇਟ ਬਣਿਆ ਹੋਇਆ ਸੀ - "ਚੇਤਨਾ ਵੈਡਜ਼ ਕਰਾਂਤੀ" ਕਿਸੇ ਕੁੜੀ ਦਾ ਵਿਆਹ ਹੋਏਗਾ। ਤੀਵੀਆਂ ਮਰਦ, ਬੱਚੇ ਭੱਜ ਭੱਜ ਕੰਮ ਕਰਦੇ ਦਿਸ ਰਹੇ ਸਨ। ਲਾਊਡ ਸਪੀਕਰ ਦਾ ਚਰਚਾ ਵੀ ਭੱਜ ਨੱਠ ਵਿੱਚ ਕਾਹਲੀ ਕ ਹਲੀ ਹੁੰਦੀ ਗੱਲ ਦਾ ਵਿਸ਼ਾ ਬਣਿਆ ਹੋਇਆ ਸੀ।
ਰਣਪ੍ਰੀਤ ਦੇ ਉਥੇ ਪਹੁੰਚਣ ਤੋਂ ਵੀ ਪਹਿਲਾਂ ਹੀ ਢਿੱਡ 'ਚ ਕਿਰਪਾਨ ਵੱਜਣ ਨਾਲ ਹੋਈ ਮੌਤ ਦੀ ਖਬਰ ਉਥੇ ਅਪੜ ਚੁੱਕੀ ਸੀ। ਥੋੜਾ ਕੁ ਅਗਾਂਹ ਸ਼ਿਵ ਪ੍ਰਸ਼ਾਦਿ ਮੁਰਦਾਬਾਦ ਤੇ ਅੰਮ੍ਰਿਤ ਸਿੰਘ ਜ਼ਿੰਦਾਬਾਦ ਦੇ ਨਾਹਰੇ ਆਕਾਸ਼ ਵਿੱਚ ਗੂੰਜ ਰਹੇ ਸਨ।


{{gap}ਰਣਪ੍ਰੀਤ ਧੜਕਦੇ ਦਿਲ ਨਾਲ ਵਾਪਸ ਮੁੜ ਚਲੇ ਜਾਣ ਬਾਰੇ ਸੋਚ ਰਿਹਾ ਸੀ। ਰਣਪ੍ਰੀਤ ਖੜ੍ਹਾ ਖੜ੍ਹਾ ਇਹ ਵੀ ਸੋਚ ਰਿਹਾ ਸੀ ਕਿ ਇਹੋ ਜਿਹੇ ਮਾਹੌਲ ਵਿੱਚ ਚੇਤਨਾ

ਉਸ ਦਾ ਰੱਬ/73