ਪੰਨਾ:ਉਸਦਾ ਰੱਬ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਣੀ ਦੇ ਸਟੈਂਡ ਪੋਸਟ ਤੇ ਪਾਣੀ ਲਗਾਤਾਰ ਅਜਾਈਂ ਵਗੀਂ ਜਾ ਰਿਹਾ ਸੀ। ਸ਼ਾਇਦ ਕੋਈ ਨਹਾਉਂਦਾ ਨਹਾਉਂਦਾ ਡਰ ਕੇ ਟੂਟੀ ਬੰਦ ਕਰਨਾ ਭੁੱਲ ਗਿਆ ਸੀ। ਉਹ ਟੂਟੀ ਬੰਦ ਕਰ ਦੇਣ ਨੂੰ ਉਧਰ ਹੋਣ ਹੀ ਲੱਗਾ ਸੀ ਕਿ ਇੱਕ ਟੋਲੀ ਉਸ ਵੱਲ ਆ ਰਹੀ ਸੀ। ਕੋਈ ਕੋਈ ਵੀ ਖਾਲੀ ਹੱਥ ਨਹੀਂ ਸੀ---ਭਾਲਾ, ਛੁਰਾ, ਚਾਕੂ, ਤਰਸੂਲ, ਗੰਡਾਸਾ, ਕੁਹਾੜੀ, ਡਾਂਗ... ਸਭ ਦੇ ਹੱਥਾਂ ਵਿੱਚ ਕੁਝ ਨਾ ਕੁਝ ਦੇਖ ਕੇ ਉਸਦੀ ਸਾਰੀ ਦਾਰੂ ਲਹਿ ਗਈ ਸੀ।
"ਤੇ ਸਰਦਾਰ ਐ।" ਕਿਸੇ ਨੇ ਛੁਰਾ ਰਣਪ੍ਰੀਤ ਦੇ ਪੱਟਾਂ ਤੇ ਰੱਖਦਿਆਂ ਕਿਹਾ। "ਤੁਸੀਂ ਆਖਰ ਗੱਲ ਤਾਂ ਦੱਸੋ ਕੀ ਹੋ ਗਈ ਐ?" ਰਣਪ੍ਰੀਤ ਮਸਾਂ ਹੀ ਬੋਲ ਸਕਿਆ ਸੀ।".. ਨਹੀਂ ... ਮੈਂ ... ਮੇਰੇ ... ਮੇਰੀ ... ਨਿੱਕੇ ਨਿੱਕੇ ਬੱਚੇ ਓਏ ..." ਉਹ ਅਜੇ ਥਥਲਾਉਂਦਾ ਬੋਲਨ ਦੀ ਕੋਸ਼ਿਸ਼ ਹੀ ਕਰ ਰਿਹਾ ਸੀ, ਉਹਦੇ ਪੱਟ ਤੇ ਰੱਖਿਆ ਚਾਕੂ ਅੱਗੇ ਹੋ ਗਿਆ। ਖੂਨ ਦੀ ਤਤੀਰੀ ਛੁੱਟ ਪਈ। ਉਸਨੇ ਜ਼ਖਮ ਉਤੇ ਹੱਥ ਰੱਖਿਆ | ਖੂਨ ਉਂਗਲਾਂ ਦੀਆਂ ਵਿਰਲਾਂ 'ਚੋਂ ਦੀ ਤੇਜ਼ ਵਗਣ ਲੱਗਾ। ਪੈਂਟ ਨੂੰ ਭਿਉਂਦਾ ਖੂਨ ਉਹਦੀ ਜੁੱਤੀ 'ਚ ਵੜ ਰਿਹਾ ਸੀ। ...
"ਦੇਖੋ... ਮੈਂ ਸਰਦਾਰਾਂ ਦੇ ਘਰੇ ਜੰਮ ਪਿਆ ਤਾਂ ਮੈਂ ਸਰਦਾਰ ਅਖਵਾਉਣ ਲੱਗ ਪਿਆ ... ਪਰ ਮੈਂ ਤਾਂ ਕੁਝ ਵੀ ਨਹੀਂ ... 'ਨਸਾਨ ... ਜੀਹਨੇ ਪਿਆਰ ਨਾਲ ਬੁਲਾਇਆ ਉਸੇ ਦਾ ਬਣ ਗਿਆ ...!" ਉਹ ਅਜੇ ਬਲ ਹੀ ਰਿਹਾ ਸੀ ਕਿ ਕਿਸੇ ਨੇ ਪਿਛੋਂ ਤਰਸੂਲ ਪੱਟ ’ਚ ਖੋਭ ਦਿੱਤਾ।
ਕਿਸੇ ਨੇ ਪੁੱਛਿਆ ਸੀ...'ਤੂੰ ਕੰਮ ਕੀ ਕਰਦੈ? ਇਥੇ ਕੀ ਕਰਨ ਆਇਐਂ?' ਰਣਪ੍ਰੀਤ ਦੇ ਦੱਸਣ ਤੇ ਕਿ ਉਹ ਤਾਂ ਅਖਬਾਰ 'ਚ ਕੰਮ ਕਰਦੈ ਤਾਂ ਸ਼ਨਾਖਤੀ ਕਾਰਡ ਦੇਖਣਾ ਉਹਨਾਂ ਜ਼ਰੂਰੀ ਸਮਝਿਆ। ਉਹਨਾਂ ਦਾ ਖਿਆਲ ਸੀ ਕਿ ਐਵੇਂ ਫੜ੍ਹ ਮਾਰਦਾ ਹੋਏਗਾ।
ਇੱਕ ਜ਼ਖਮ ਤੋਂ ਹੱਥ ਚੁੱਕ ਕੇ ਉਹਨੇ ਮਸਾਂ ਮਸਾਂ ਸ਼ਨਾਖਤੀ ਕਾਰਡ ਦਿਖਾਇਆ। ਉਹ ਜਿਵੇਂ ਡਰ ਗਏ ਸਨ। "ਸਾਲਿਆ...ਜੇ ਖਬਰ ਲਗਵਾਈ ਨਾ ਅਖਬਾਰ 'ਚ... ਤਾਂ ਯਾਦ ਰਖੀ ਜੇ ਸਾਰੇ ਕੋੜਮੇ ਨੂੰ ਖਤਮ ਨਾ ਕੀਤਾ।" ਉਹਨਾਂ ਨੇ ਉਥੋਂ ਰਣਪ੍ਰੀਤ ਨੂੰ ਦੌੜ ਜਾਣ ਨੂੰ ਕਿਹਾ।
ਦਰਦ ਨਾਲ ਹੌਲੀ ਚਲਣਾ ਵੀ ਔਖਾ ਸੀ ਤੇ ਉਹ ਦੌੜਨ ਨੂੰ ਕਹਿ ਰਹੇ ਸਨ। ਇੰਨਾਂ ਸੋਚ ਕੇ ਖੜ੍ਹੇ ਖੜ੍ਹੇ ਰਣਪ੍ਰੀਤ ਦੀ ਚੀਭ ਟੁੱਕੀ ਗਈ। ਜਿਵੇਂ ' ਉਸਨੇ ਪੀੜ ਤੋਂ ਦੰਦ 'ਚ ਜੀਭ ਦੇ ਲਈ ਹੋਵੇ।...
ਹੋਣ ਤਾਂ ਉਸ ਦੇ ਜ਼ਖਮ ਠੀਕ ਸਨ। ਉਸ ਘਟਨਾ ਦੀ ਯਾਦ ਨਾਲ ਹੀ ਉਹ ਧੰਦਕ ਜਿਹਾ ਗਿਆ। ਉਸਨੂੰ ਲੱਗਾ ਜਿਵੇਂ ਫੇਰ ਉਸਦੇ ਕੋਈ ਤੇਜ਼ ਧਾਰ ਚੀਜ਼ ਆ ਵੱਜੀ ਹੋਵੇ।


ਪਰ ਹੁਣ ਤਾਂ ਚਫੇਰੇ ਚਹਿਲ ਪਹਿਲ ਸੀ। ਸਾਇਕਲ, ਸਕੂਟਰ, ਮੋਪਿਡ,ਕਾਰਾਂ,

78/ਜ਼ਖ਼ਮ