ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/13

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚਲਾਕ ਲੂੰਮੜੀ

Page13-1275px-ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf.jpg

ਕੇਰਾਂ ਪੇੜ ਕੀ ਡਾਹਣ ਪਾ, ਬੈਠਿਆ ਤਾ ਇੱਕ ਕਾਗ।
ਰੋਟੀ ਫਕੜੀ ਚੁੰਚ ‘ਮਾ’ ਖਾਣ ਕਾ ਬਣਿਆ ਭਾਗ।
ਲੂੂੰਮੜੀ ਕਿਤੀਓਂ ਲਿੱਕੜ ਕਾ ਲਗੀ ਕਰਨ ਬਕਬਾਸ।
ਕਰੇ ਕਸਾਮਤ ਕਾਗ ਕੀ, ਰੋਟੀ ਕੀ ਥੀ ਆਸ।
ਕਹੇ ਬੇ ਕਾਗਾ ਰਾਜਿਆ! ਤੇਰੇ ਮਿਠੀਲੇ ਬੋਲ।
ਮੈਂ ਤੋ ਬੀਰਾ ਤਰਸਗੀ ਕੰਨਾਂ ਮਾ ਰਸ ਘੋਲ਼।
ਇਤਨੀ ਸੁਣਕਾ ਕਾਗ ਤੋ ਗਿਆ ਬੀਘੇ ਮਾ ਫੁੱਲ।
ਚੜ੍ਹਗੀ ਕੁਸੀ ਦਮਾਕ ਨੂੰ ਰੋਟੀ ਬੀ ਗਿਆ ਭੁੱਲ।
ਚੁੰਚ ਖੋਲ੍ਹੀ ਜਦ ਕਾਗ ਨੇ ਲਗਾ ਸੁਣੌਣੇ ਗੀਤ।
ਰੋਟੀ ਗਿਰਗੀ ਤਲ਼ਾ ਨੂੰ ਲੂੂੰਮੜੀ ਕੀ ਥੀ ਨੀਤ।
ਰੋਟੀ ਠਾ’ ਬਗਦੀ ਬਣੀ ਕਰਿਆ ਨਾ ਧੰਨਬਾਦ।
ਕਾਗਾ ਰ੍ਹੈਗਿਆ ਦੇਖਦਾ ਫੁੱਟਗੇ ਉਸਕੇ ਭਾਗ।
ਕਦੀ ਕਿਸੀ ਕੀ ਬਾਤ ਨੂੰ ਗੌਲੋ ਨਾ ਇਕਦਮ।
ਬੱਚਿਓ! ਕਈ ਗੇਲ ਸੋਚ ਕਾ ਛੁਰੂ ਕਰੋ ਕੋਈ ਕੰਮ।
ਨ੍ਹੀ ਤੋ ਕਾਗ ਕੇ ਮਾਂਗਰਾ ਹੋਊ ਪਸਤੇਬਾ ਬੌਹਤ।
ਸਦਾ ਕਸਾਮਤ ਡੋਬਦੀ ਸਿਆਣਿਆਂ ਕੀ ਅਖਬੌਤ।

ਏਕ ਬਾਰ ਕੀ ਬਾਤ ਹੈ - 11