ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਕ ਛੈੈਹਰ ਕੇ ਊਪਰ ਨੂੰ ਜਦ ਲਖਣ ਲਗੇ ਤੇ ਬੇਲੀ।
ਸਾਰੇ ਛੈਹਰ ਪਾ ਰੂਕਾ ਪੜ ਗਿਆ ਚੜ੍ਹੇ ਛੱਤਾਂ ਪਾ ਮੇਲੀ।
ਕੱਛੂ ਤੇ ਫੇਰ ਰੈਹ ਨਾ ਹੋਇਆ, ਪੁੱਛਿਆ, “ਕੈਸਾ ਰੌਲ਼ਾ?”
ਮੂੰਹ ਖੋਲ੍ਹੇਆ ਛੁਟਗੀ ਲੱਕੜੀ ਜਾਨ ਗਮਾ ਗਿਆ ਬੌਲ਼ਾ।
ਸਹੀ ਸਲਾਹ ਪਾ ਰਹੋਗੇ ‘ਚਰਨੇ' ਫੇਰ ਤੋ ਹੋਆ ਭਲਾਈ।
ਨਹੀਂ ਤੋਂ ਬੱਚਿਓ ! ਕੱਛੂ ਮਾਂਗਰਾਂ ਹੋਆਗੀ ਜੱਗ ਹੰਸਾਈ।

ਏਕ ਬਾਰ ਕੀ ਬਾਤ ਹੈ - 16