ਸਮੱਗਰੀ 'ਤੇ ਜਾਓ

ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਰੌਂਟੇ ਕਾ ਪੇਡਾ

ਜੰਗਲ ਮਾ ਇੱਕ ਥੌੜ ਪਾ ਬਰੌਂਟੇ ਕਾ ਤਾ ਪੇੜ।
ਕਾਗਾ-ਕਾਗਣੀ ਔਸ ਮਾ ਰਹੇਂ ਤੇ ਪਾ ਕਾ ਨੇੜ।
ਦੁਖੀ ਬੜੇ ਤੇ ਗਮਾਂਢ ਮਾ ਰਹੇ ਤਾ ਕਾਲਾ ਨਾਗ।
ਆਂਡੇ ਉਨਕੇ ਪੀਏ ਤਾ ਮਾੜੇ ਤੇ ਉਨਕੇ ਭਾਗ।
ਕੌਂਅ ਕੌਣੀ ਕੀ ਦੋਸਤੀ ਥੀ ਗਿੱਦੜ ਕੇ ਗੈਲ।
ਬਿਧੀ ਬਤਾ ਦਈ ਰੁਕਣ ਕੀ ਕੰਨ ਮਾ ਪਈ ਬਲੇਲ।
ਕਹੇ ਮੁਤਾਬਕ ਨਦੀ ਪਾ ਦੋਮੇ ਪ੍ਹੌਂਚੇ ਆਣ।
ਜਿੱਥੈ ਛੋਰੀ ਰਾਜੇ ਕੀ ਲਗੀ ਤੀ ਕਰਨ ਸਨਾਨ।
ਕਾਗਾ ਠਾ ਕਾ ਉੜ ਲੀਆ ਨੌਂ ਲੱਖਾ ਇੱਕ ਹਾਰ।
ਕਰਤੂਤ ਦੇਖ ਕੈ ਕਾਗ ਕੀ ਮਿਚਗੀ ਹੈਹਾਕਾਰ।
ਠਾ ਕਾ ਲਾਠੀਆਂ ਕਾਮੜੇ ਪਿੱੱਛਾ ਪੜਗੇ ਲੋਗ।
ਹਾਰ ਕਾਗ ਨੇ ਨਾਗ ਕੀ ਦਿਆ ਖੱਡ ਮਾ ਝੋਕ।
ਨਾਗ ਬਾਹਰ ਜਦ ਲਿਕੜਿਆ ਦਿਆ ਲੋਗਾਂ ਨੇ ਮਾਰ।
ਗੈਲ ਅਕਲ ਕੇ ਕਾਗ ਨੇ ਨਾਗ ਬਲਾ ਦਿਆ ਪਾਰ।

ਏਕ ਬਾਰ ਕੀ ਬਾਤ ਹੈ - 17